ਹਰਿਆਣਾ ‘ਚ ਖੱਟਰ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼, ਐਤਵਾਰ ਚੁੱਕਣਗੇ ਸਹੁੰ

ਹਰਿਆਣਾ ‘ਚ ਭਾਜਪਾ ਆਗੂ ਮਨੋਹਰ ਲਾਲ ਖੱਟਰ ਨੇ ਅੱਜ ਰਾਜਪਾਲ ਕੋਲ ਹਰਿਆਣਾ ‘ਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਨੂੰ ਰਾਜਪਾਲ ਨੂੰ ਆਪਣੀ ਹਮਾਇਤ ‘ਚ ਆਏ ਜੇਜੇਪੀ ਤੇਹੋਰ ਆਜ਼ਾਦ ਵਿਧਾਇਕਾਂ ਸੂਚੀ ਵੀ ਰਾਜਪਾਲ ਨੂੰ ਸੌਂਪ ਦਿੱਤੀ ਹੈ। ਖੱਟਰ ਹੁਣ ਭਲਕੇ ਐਤਵਾਰ ਨੂੰ ਦੀਵਾਲੀ ਵਾਲੇ ਦਿਨ ਦੁਪਹਿਰ 1:30 ਵਜੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਮਨੋਹਰ ਲਾਲ ਖੱਟਰ ਨੂੰ ਅੱਜ ਭਾਰਤੀ ਜਨਤਾ ਵਿਧਾਇਕ ਪਾਰਟੀ ਦਾ ਆਗੂ ਚੁਣ ਲਿਆ ਗਿਆ ਸੀ। ਇੰਝ ਉਨ੍ਹਾਂ ਦਾ ਇੱਕ ਵਾਰ ਫਿਰ ਹਰਿਆਣਾ ਦੇ ਮੁੱਖ ਮੰਤਰੀ ਬਣਨਾ ਤੈਅ ਹੋ ਗਿਆ ਸੀ।
ਹਰਿਆਣਾ ਵਿਧਾਨ ਸਭਾ ’ਚ ਕਿਸੇ ਇੱਕ ਪਾਰਟੀ ਨੂੰ ਪੂਰਨ ਬਹੁਮੱਤ ਨਹੀਂ ਮਿਲ ਸਕਿਆ । ਭਾਜਪਾ 40 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਤੇ ਨਵੀਂ ਬਣੀ ਜੇਜੇਪੀ ਦੇ ਤੇ ਹੋਰ ਜਿੱਤੇ ਅਜਾਦ ਵਿਧਇਕਾਂ ਦੀ ਮਦਦ ਨਾਲ ਸਰਕਾਰ ਬਣਾ ਰਹੀ ਹੈ ।

Total Views: 318 ,
Real Estate