ਤੁਸੀਂ ਵੀ ਸਾਡੇ ਵਰਗੇ ਹੀ ਨਿਕਲੇ -ਫਹਿਮੀਦਾ ਰਿਆਜ਼
ਤੁਸੀਂ ਵੀ ਸਾਡੇ ਵਰਗੇ ਹੀ ਨਿਕਲੇ...
ਤੁਸੀਂ ਵੀ ਬਿਲਕੁਲ ਸਾਡੇ ਵਰਗੇ ਨਿਕਲੇ...
ਹੁਣ ਤੱਕ ਕਿਥੇ ਲੁਕੇ ਸੀ ਭਾਈ?
ਉਹ ਮੂਰਖਤਾ, ਉਹ ਘਮੰਡ
ਜਿਸ ‘ਚ ਆਪਾਂ ਸਦੀ ਗੁਆਈ
ਆਖਿਰ ਪਹੁੰਚੀ ਦੁਆਰ ਅਸਾਡੇ
ਬਈ ਵਧਾਈ ਓ ਵਧਾਈ।
ਭੂਤ ਧਰਮ ਦਾ ਨੱਚ ਰਿਹਾ ਹੈ
ਕਾਇਮ ਹਿੰਦੂ ਰਾਜ ਕਰੋਗੇ?
ਸਾਰੇ ਉਲਟੇ ਕਾਜ ਕਰੋਗੇ?
ਆਪਣਾ ਚਮਨ ਨਾਰਾਜ਼ ਕਰੋਗੇ?
ਤੁਸੀਂ ਵੀ ਬੈਠ ਕਰੋਗੇ ਸੋਚਾਂ
ਪੂਰੀ ਹੈ ਉਹੀ ਤਿਆਰੀ।
ਕੌਣ ਹੈ ਹਿੰਦੂ, ਕੌਣ ਨਹੀਂ ਹੈ
ਤੁਸੀਂ ਵੀ ਕਰੋਗੇ ਫਤਵੇ ਜਾਰੀ
ਉਥੇ ਵੀ ਮੁਸ਼ਕਿਲ ਹੋਊ ਜਿਉਣਾ
ਦੰਦੀਂ ਵੀ ਆ ਜਾਊ ਪਸੀਨਾ
ਜੈਸੇ ਤੈਸੇ ਕੱਟਿਆ ਕਰੇਗੀ।
ਉਥੇ ਵੀ ਸਭ ਦਾ ਸਾਹ ਘੁਟੇਗਾ
ਮੱਥੇ ‘ਤੇ ਸੰਧੂਰ ਦੀ ਰੇਖਾ
ਕੁਝ ਵੀ ਨਹੀਂ ਗੁਆਂਢ ਤੋਂ ਸਿੱਖਿਆ!
ਕੀ ਹੈ ਅਸੀਂ ਦੂਰਦਸ਼ਾ ਬਣਾਈ
ਕੁਝ ਵੀ ਤੁਹਾਨੂੰ ਨਜ਼ਰ ਨਾ ਆਈ?
ਖੂਹ ‘ਚ ਪਵੇ ਇਹ ਸਿੱਖਿਆ-ਸੁੱਖਿਆ
ਜਾਹਲਪਣੇ ਦੇ ਗੁਣ ਹੁਣ ਗਾਓ
ਅਗਾਂਹ ਟੋਆ ਹੈ ਇਹ ਨਾ ਦੇਖੋ
ਵਾਪਸ ਲਿਆਓ ਗਿਆ ਜ਼ਮਾਨਾ।
ਜਿਸ ਕਰ ਕੇ ਅਸੀਂ ਰੋਂਦੇ ਹੁੰਦੇ ਸਾਂ
ਤੁਸੀਂ ਵੀ ਉਹੀ ਗੱਲ ਹੁਣ ਕੀਤੀ
ਬਹੁਤ ਮਲਾਲ ਹੈ ਸਾਨੂੰ, ਲੇਕਿਨ
ਹਾ ਹਾ ਹਾ ਹਾ ਹੋ ਹੋ ਹੀ ਹੀ
ਦੁੱਖ ਨਾਲ ਸੋਚਦੀ ਹੁੰਦੀ ਸੀ।
ਸੋਚ ਸੋਚ ਹਾਸੀ ਅੱਜ ਆਈ
ਤੁਸੀਂ ਬਿਲਕੁਲ ਸਾਡੇ ਵਰਗੇ ਨਿਕਲੇ
ਅਸੀਂ ਦੋ ਕੌਮ ਨਹੀਂ ਸੀ ਭਾਈ
ਮਸ਼ਕ ਕਰੋ ਤੁਸੀਂ, ਆ ਜਾਵੇਗਾ
ਉਲਟੇ ਪੈਰ ਤੁਰਦੇ ਹੀ ਜਾਣਾ
ਦੂਜਾ ਧਿਆਨ ਨਾ ਮਨ ਵਿਚ ਆਵੇ।
ਬਸ ਪਿਛੇ ਹੀ ਨਜ਼ਰ ਲਗਾਇਓ
ਜਾਪ ਜਿਹਾ ਬੱਸ ਕਰਦੇ ਜਾਓ,
ਵਾਰ ਵਾਰ ਇਹੀ ਦੁਹਰਾਓ
ਕਿੰਨਾ ਵੀਰ ਮਹਾਨ ਸੀ ਭਾਰਤ!
ਕੈਸਾ ਆਲੀਸ਼ਾਨ ਸੀ ਭਾਰਤ!
ਫਿਰ ਤੁਸੀਂ ਲੋਕ ਪਹੁੰਚ ਜਾਓਗੇ
ਬੱਸ ਪਰਲੋਕ ਪਹੁੰਚ ਜਾਓਗੇ!
ਅਸੀਂ ਤਾਂ ਹਾਂ ਪਹਿਲੇ ਹੀ ਉਥੇ
ਤੁਸੀਂ ਵੀ ਸਮਾਂ ਬੱਸ ਕੱਢਦੇ ਰਹਿਣਾ।
ਹੁਣ ਜਿਸ ਨਰਕ ‘ਚ ਵੀ ਜਾਓ,
ਉਥੋਂ ਚਿੱਠੀਆਂ ਛੱਡਦੇ ਰਹਿਣਾ।
ਪਹਿਲੀ ਵਾਰ ਵੋਟ ਪਾਉਣ ਵਾਲੇ ਲੋਕਾਂ ਲਈ `ਬੀਜੇਪੀ ਦੀ ਖਾਸ ਮੁਹਿੰਮ`
ਤਿੰਨ ਰਾਜਾਂ ਵਿੱਚ ਹਾਰਨ ਮਗਰੋਂ ਬੀਜੇਪੀ ਨੇ ਹੁਣ ਸਮੀਖਿਆ ਕਰਵਾ ਕੇ ਪਤਾ ਲਗਾਇਆ ਕਿ ਸ਼ਹਿਰੀ ਅਤੇ ਅਰਧ ਸ਼ਹਿਰੀ ਨੌਜਵਾਨਾਂ ਨੇ ਪਾਰਟੀ ਨੂੰ ਵੋਟ ਨਹੀਂ ਦਿੱਤੇ...