‘ਸ਼ੋਲੇ’ ਫਿਲਮ ਵਾਲੇ ‘ਕਾਲੀਆ’ ਦਾ ਦੇਹਾਂਤ

ਅਦਾਕਾਰ ਵੀਜੂ ਖੋਟੇ ਦਾ ਅੱਜ 78 ਸਾਲ ਦੀ ਉਮਰ ‘ਚ ਆਪਣੇ ਮੁੰਬਈ ਵਾਲੇ ਘਰ ‘ਚ ਦੇਹਾਂਤ ਹੋ ਗਿਆ। 1975 ‘ਚ ਰਿਲੀਜ਼ ਹੋਈ ਸੁਪਰਹਿੱਟ ਫ਼ਿਲਮ ‘ਸ਼ੋਲੇ’ ਤਾਂ ਅੱਜ ਵੀ ਸਭ ਨੂੰ ਯਾਦ ਹੈ। ਇਸ ਦੇ ਨਾਲ ਹੀ ਯਾਦ ਨੇ ਫ਼ਿਲਮ ਦੇ ਡਾਈਲੌਗ ਤੇ ਉਸ ਦੇ ਕਿਰਦਾਰ। ਫ਼ਿਲਮ ਦੇ ਕਿਰਦਾਰਾਂ ‘ਚ ਇੱਕ ਅਹਿਮ ਕਿਰਦਾਰ ਸੀ ‘ਕਾਲੀਆ’ ਦਾ ਜਿਸ ਨੂੰ ਬਾਖੂਬੀ ਨਿਭਾਇਆ ਸੀ ਐਕਟਰ ਵੀਜੂ ਖੋਟੇ ਨੇ। ਖ਼ਰਾਬ ਸਿਹਤ ਦੇ ਚੱਲਦੇ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਬਿਹਤਰ ਮਹਿਸੂਸ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਘਰ ਲਿਆਂਦਾ ਗਿਆ ਸੀ, ਪਰ ਅੱਜ ਸਵੇਰੇ ਕਰੀਬ 6:55 ਵਜੇ ਕਿਡਨੀ ਫੇਲ੍ਹ ਹੋ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਵੀਜੂ ਖੋਟੇ ਨੇ 300 ਤੋਂ ਜ਼ਿਆਦਾ ਹਿੰਦੀ ਤੇ ਮਰਾਠੀ ਫ਼ਿਲਮਾਂ ‘ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀਵੀ ਸੀਰੀਅਲਸ ‘ਚ ਵੀ ਕੰਮ ਕੀਤਾ। ‘ਸ਼ੋਲੇ ਦੇ ਕਾਲੀਆ ਨਾਲ ਉਨ੍ਹਾਂ ਦਾ ਇੱਕ ਫੇਮਸ ਕਿਰਦਾਰ ਹੈ।

Total Views: 106 ,
Real Estate