ਬੇਅਦਬੀ ਮਾਮਲਿਆਂ ਦੀ ਤਫਤੀਸ਼ ਕਰਨ ਲਈ ਸੀਬੀਆਈ ਨੇ ਆਪਣੀ ਨਵੀਂ ਟੀਮ ਤਾਇਨਾਤ ਕਰ ਦਿੱਤੀ ਹੈ। ਸੀਬੀਆਈ ਨੇ ਬਰਗਾੜੀ ਮਾਮਲਿਆਂ ‘ਚ ਕਲੋਜ਼ਰ ਰਿਪੋਰਟ ਦਾਇਰ ਕਰਨ ਵਾਲੀ ਟੀਂਮ ਨੂੰ ਬਦਲ ਦਿੱਤਾ ਹੈ। ਮਾਮਲੇ ਦੀ ਤਫ਼ਤੀਸ਼ ਕਰਕੇ ਕਲੋਜ਼ਰ ਰਿਪੋਰਟ ਦਾਇਰ ਕਰਨ ਵਾਲੇ ਤਫ਼ਤੀਸ਼ੀ ਅਫ਼ਸਰ ਪੀ ਚੱਕਰਵਤੀ ਨੂੰ ਸੀਬੀਆਈ ਵੱਲੋਂ ਬਦਲ ਦਿੱਤਾ ਗਿਆ ਹੈ।ਸੀਬੀਆਈ ਨੇ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਅੱਜ ਪੇਸ਼ ਹੋ ਕੇ ਕਿਹਾ ਕਿ ਸੀਬੀਆਈ ਦੇ ਡਾਇਰੈਕਟਰ ਵੱਲੋਂ ਨਵੀਂ ਟੀਮ ਦੀ ਨਿਯੁਕਤੀ ਕੀਤੀ ਹੈ ਜੋ ਮਾਮਲਿਆਂ ਦੀ ਫਿਰ ਤੋਂ ਤਫਤੀਸ਼ ਕਰੇਗੀ। ਸੀਬੀਆਈ ਦੇ ਡੀਐਸਪੀ ਅਨਿਲ ਯਾਦਵ ਬਰਗਾੜੀ ਦੇ ਮਾਮਲਿਆਂ ਦੇ ਨਵੇਂ ਤਫਤੀਸ਼ੀ ਅਫਸਰ ਨਿਯੁਕਤ ਕੀਤੇ ਗਏ ਹਨ।
Total Views: 156 ,
Real Estate



















