ਮਿਸ਼ੇਲ ਦੇ ਮੂੰਹੋਂ ਹੁਣ ਨਿਕਲਿਆ ਭਾਜਪਾ ਨੇਤਾ ਦਾ ਨਾਮ

ਅਗਸਤਾ ਹੈਲੀਕਾਪਟਰ ਘੋਟਾਲੇ ਦੇ ਗ੍ਰਿਫਤਾਰ ਕੀਤੇ ਵਿਚੋਲੇ ਕ੍ਰਿਸਯਨ ਮਿਸ਼ੇਲ ਨੇ ਹੁਣ ਨਵਾਂ ਖੁਲਾਸਾ ਕਰਦਿੱਤਾ ਹੈ । ਈ ਡੀ ਦੀ ਪੱਛਗਿੱਛ ਦੌਰਾਨ ਮਿਸ਼ੇਲ ਨੇ ਭਾਜਪਾ ਦੇ ਇੱਕ ਲੀਡਰ ਦਾ ਨਾਮ ਲਿਆਂ ਹੈ । ਮਿਸ਼ੇਲ ਦਾ ਕਹਿਣਾ ਹੈ ਕਿ ਭਾਜਪਾ ਦੇ ਇੱਕ ਨੇਤਾ ਨੇ ਹੀ ਅਗਸਤਾ ਵੈਸਟਲੈਂਡ ਕੰਮਨੀ ਦਾ ਨਾਮ ਬਲੈਕਲਿਸਟ ਦੀ ਸੂਚੀ ਵਿੱਚੋਂ ਕੱਢਣ ਦੀ ਸਿ਼ਫਾਰਿਸ਼ ਕੀਤੀ ਸੀ। ਹਾਲਾਂਕਿ ਉਸ ਭਾਜਪਾ ਲੀਡਰ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਸਨਿਵਾਰ ਨੂੰ ਪਟਿਆਲਾ ਹਾਊਸ ਕੋਰਟ ਨੇ ਪੇਸ਼ੀ ਦੌਰਾਨ ਮਿਸ਼ੇਲ ਦੀ 26 ਫਰਵਰੀ ਤੱਕ ਨਿਆਂਇਕ ਹਿਰਾਸਤ ਵਧਾ ਦਿੱਤੀ ਹੈ।
ਮਿਸ਼ੇਲ ਤੋਂ ਪਿਛਲੇ 14 ਦਿਨਾਂ ਤੋਂ ਈਡੀ ਪੁੱਛਗਿੱਛ ਕਰ ਰਿਹੀ ਹੈ ।ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਤੇ ਹਾਲੇ ਤੱਕ ਉਸ ਨੇ ਗੋਲਮੋਲ ਜਵਾਬ ਹੀ ਦਿੱਤੇ ਹਨ।

Total Views: 96 ,
Real Estate