ਇੰਗਲੈਂਡ ਦੀ ਨਵੀਂ ਸਰਕਾਰ ’ਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਤੇ ਪਾਕਿਸਤਾਨੀ ਮੂਲ ਦਾ ਵਿਅਕਤੀ ਵਿੱਤ ਮੰਤਰੀ ਬਣਿਆ

ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਭਾਰਤੀ ਮੂਲ ਦੇ ਪ੍ਰੀਤੀ ਪਟੇਲ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਹੈ। ਇਸ ਤੋਂ ਪਹਿਲਾਂ ਕਦੇ ਕੋਈ ਭਾਰਤੀ ਹੁਣ ਤੱਕ ਇੰਗਲੈਂਡ ਦੇ ਇਤਿਹਾਸ ’ਚ ਇੰਨੇ ਉੱਚ ਅਹੁਦੇ ’ਤੇ ਨਹੀਂ ਪੁੱਜ ਸਕਿਆ। ਦੱਸਣਯੋਗ ਹੈ ਕਿ 2017 ’ਚ ਪ੍ਰੀਤੀ ਪਟੇਲ ਨੂੰ ਕੌਮਾਂਤਰੀ ਵਿਕਾਸ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਪਾਕਿਸਤਾਨੀ ਮੂਲ ਦੇ ਸਾਜਿਦ ਜਾਵੇਦ (49) ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ। ਜਾਵੇਦ ਦੇ ਮਾਪੇ ਇੱਥੇ ਇੰਗਲੈਂਡ ਆ ਕੇ ਵੱਸ ਗਏ ਸਨ। ਇੰਗਲੈਂਡ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ–ਵਿਵਸਥਾ ਹੈ ਤੇ ਇਸ ਵੇਲੇ ਦੇਸ਼ ਦੀ ਆਰਥਿਕ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ, ਇਸੇ ਲਈ ਜਾਵੇਦ ਉੱਤੇ ਹੁਣ ਵੱਡੀ ਜ਼ਿੰਮੇਵਾਰੀ ਹੋਵੇਗੀ।

Total Views: 104 ,
Real Estate