
ਮੁੰਬਈ- ਬ੍ਰਿਟੇਨ ਦੀ ਸੋਸ਼ਲ ਮੀਡੀਆ ਮੈਨੇਜਮੈਂਟ ਕੰਪਨੀ ਹੂਪਰ ਐਚਕਿਉਨ ਨੇ ਬੁੱਧਵਾਰ ਨੂੰ ‘2019 ਇਸਟਾਗ੍ਰਾਮ ਰਿਚ ਲਿਸਟ’ ਐਲਾਨੀ ਹੈ। ਇਸ ਵਿੱਚ ਦੋ ਭਾਰਤੀ ਹਸਤੀਆਂ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਥਾਂ ਮਿਲੀ ਹੈ ।
ਇਸ ਸੂਚੀ ਦੀ ਚੋਟੀ ਤੇ ਕਾਇਲੀ ਜੇਨਰ ਦਾ ਨਾਂਮ ਹੈ । ਜਿਸ ਨੂੰ ਸਭ ਤੋਂ ਅਮੀਰ ਹਸਤੀ ਮੰਨਿਆ ਗਿਆ ਹੈ। ਕਾੲਲੀ ਰਿਆਲਿਟੀ ਸੋ਼ਅ ਟੀਵੀ ਸਟਾਰ ਕਿਮ,ਕੋਲ ਅਤੇ ਕਟਨੀ ਕਾਰਦੀਸਿ਼ਅਨ ਦੀ ਚਚੇਰੀ ਭੈਣ ਹੈ। ਉਸਦਾ ਨਾਂਮ ਇਸ ਸਾਲ ਫੋਰਬਸ ਦੀ ਸੂਚੀ ਵਿੱਚ ਹੁਣ ਤੱਕ ਦੀ ‘ਯੰਗੈਸਟ ਸੈਲਫ਼ -ਮੇਡ ਬਿਲੀਨਿਅਰ’ ਦੇ ਤੌਰ ‘ਤੇ ਸ਼ਾਮਿਲ ਕੀਤਾ ਗਿਆ ਸੀ ।
ਦੂਜੇ ਨੰਬਰ ਤੇ ਅਮਰੀਕੀ ਸਿੰਗਰ ਏਰੀਆਨਾ ਗਰੇਂਡ ਨੂੰ ਰੱਖਿਆ ਗਿਆ । ਇਸ ਬਾਅਦ ਫੁੱਟਬਾਲਰ ਕ੍ਰਿਸਿਟਆਨੋ ਰੋਨਾਲਡੋ, ਟੀਵੀ ਸਟਾਰ ਕਿਮ ਕਾਰਦੀਸਿ਼ਅਨ ਅਤੇ ਸੈਲੇਨਾ ਗੋਮੇਜ ਦਾਂ ਨਾਮ ਸ਼ਾਮਿਲ ਹੈ।

ਰਿਪੋਰਟ ‘ਚ ਪ੍ਰਿਅੰਕਾ ਚੋਪੜਾ ਨੂੰ ਆਪਣੀ ਇੰਟਰਾਗ੍ਰਾਮ ਪ੍ਰੋਫਾਈਲ ‘ਤੇ ਇੱਕ ਪੋਸਟ ਪਾਉਣ ਬਦਲੇ 1.87 ਕਰੋੜ ਰੁਪਏ ਲੈਂਦੀ ਹੈ। ਉਸਦੇ 4 ਕਰੋੜ 30 ਲੱਖ ਫਾਲੋਅਰਸ ਹਨ। ਉਸਨੂੰ ਇਸ ਸਾਲ ਇੰਸਟਾਗ੍ਰਾਮ ਦਾ ‘ਮੋਸਟ ਫਾਲੋ ਅਕਾਊਟ’ ਦਾ ਖਿਤਾਬ ਵੀ ਮਿਲਿਆ ਸੀ।
ਕ੍ਰਿਕਟਰ ਵਿਰਾਟ ਕੋਹਲੀ ਨੂੰ ਇਸ ਸਾਲ ‘ਅੰਗੈਜਡ ਅਕਾਊਂਟ ਆਫ ਦਾ ਈਅਰ’ ਐਵਾਰਡ ਦਿੱਤਾ ਗਿਆ । ਉਹ ਆਪਣੇ ਖਾਤੇ ਵਿੱਚ ਪਲਾਨਟਿੰਡ ਪੋਸਟ ਸ਼ੇਅਰ ਕਰਨ ਦੇ ਲਈ 1.35 ਕਰੋੜ ਰੁਪਏ ਚਾਰਜ ਕਰਦੇ ਹਨ। ਉਸਦਾ ਨਾਂਮ ਇੰਸਟਾਗ੍ਰਾਮ ਉਪਰ ਸਭ ਤੋਂ ਜਿ਼ਆਦਾ ਸਰਗਰਮ ਰਹਿਣ ਵਾਲੇ ਖਿਡਾਰੀਆਂ ਵਿੱਚ ਸ਼ਾਮਿਲ ਹੈ।
ਹੂਪਰ ਐਚਕਿਊ ਨੇ ਇਹ ਸੂਚੀ ਪ੍ਰਸਿੱਧ ਹਸਤੀਆਂ ਵੱਲੋਂ ਸੋਸ਼ਲ ਮੀਡੀਆ ਖਾਤਿਆਂ ‘ਚ ਇੱਕ ਪੋਸਟ ਦੇ ਜਰੀਏ ਆਉਣ ਵਾਲੀ ਕਮਾਈ ਦੇ ਆਧਾਰ ‘ਤੇ ਤਿਆਰ ਕੀਤੀ ਹੈ ।
ਕਿਸੇ ਵੀ ਤਰ੍ਹਾਂ ਦੀ ਪ੍ਰੋਮੋਸ਼ਨ ਦੇ ਲਈ ਵਪਾਰਕ ਕੰਪਨੀਆਂ ਇਹਨਾਂ ਸਟਾਰਾਂ ਨਾਲ ਸੰਪਰਕ ਕਰਦੀਆਂ ਹਨ ਅਤੇ ਉਹਨਾਂ ਦੇ ਪ੍ਰੋਡਕਟ ਦੇ ਪ੍ਰਚਾਰ ਲਈ ਇੱਕ ਪੋਸਟ ਬਦਲੇ ਇਹ ਉਹਨਾਂ ਤੋਂ ਪੈਸੇ ਲੈਂਦੇ ਹਨ।