ਕਰਨਾਟਕ ਵਿਚ ਪਿਛਲੇ ਕਾਫੀ ਸਮੇਂ ਤੋਂ ਜਾਰੀ ਸਿਆਸੀ ਘਮਾਸਾਨ ਦਾ ਅੱਜ ਅੰਤ ਹੋ ਜਾਵੇਗਾ। ਜਿਵੇਂ ਹੀ ਸਦਨ ਵਿਚ ਵਿਸ਼ਵਾਸ ਮਤ ਦੀ ਪ੍ਰਕਿਰਿਆ ਪੂਰੀ ਹੋਵੇਗੀ, ਜਿਵੇਂ ਹੀ ਇਹ ਸਪੱਸ਼ਟ ਹੋ ਜਾਵੇਗਾ ਕਿ ਕਰਨਾਟਕ ਵਿਚ ਕੁਮਾਰਸਵਾਮੀ ਦੀ ਸਰਕਾਰ ਬਣੀ ਰਹਿੰਦੀ ਹੈ ਜਾਂ ਫਿਰ ਡਿੱਗ ਜਾਂਦੀ ਹੈ। ਕਰਨਾਟਕ ਵਿਚ 18 ਜੁਲਾਈ ਨੂੰ ਵਿਧਾਨ ਸਭਾ ਵਿਚ ਵਿਸ਼ਵਾਸਮਤ ਤੋਂ ਪਹਿਲਾਂ ਬੁੱਧਵਾਰ ਨੂੰ ਕਾਂਗਰਸ–ਜੇਡੀ (ਐਸ) ਸਰਕਾਰ ਦਾ ਭਵਿੱਖ ਲਟਕਦਾ ਦਿਖਾਈ ਦਿੱਤਾ, ਕਿਉਂਕਿ ਸੁਪਰੀਮ ਕੋਰਟ ਨੇ ਫੈਸਲੇ ਮੁਤਾਬਕ ਸੱਤਾਧਾਰੀ ਗਠਜੋੜ ਦੇ ਭਵਿੱਖ ਦੇ ਫੈਸਲੇ ਲਈ ਬਾਗੀ ਵਿਧਾਇਕਾਂ ਨੂੰ ਵਿਧਾਨ ਸਭਾ ਸੈਸ਼ਨ ਵਿਚ ਹਿੱਸਾ ਲੈਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ।
Total Views: 589 ,
Real Estate



















