ਬੱਚਿਆਂ ਦਾ ਜਿਨਸੀ ਸੋਸ਼ਣ ਕਰਨ ਵਾਲਿਆਂ ਨੂੰ ਮਿਲੇਗੀ ਮੌਤ ਦੀ ਸਜ਼ਾ

ਕੇਂਦਰੀ ਕੈਬਨਿਟ ਨੇ ਬੱਚਿਆਂ ਵਿਰੁੱਧ ਅਪਰਾਧ ਨਾਲ ਨਜਿੱਠਣ ਵਾਲੇ ਪਾਕਸੋ ਕਾਨੂੰਨ ਵਿਚ ਸੋਧਾਂ ਨੂੰ ਪ੍ਰਵਾਨਗੀ ਦੇ ਦਿਤੀ ਹੈ ਅਤੇ ਬੱਚਿਆਂ ਵਿਰੁਧ ਜਿਨਸੀ ਅਪਰਾਧ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦੀ ਵਿਵਸਥਾ ਸ਼ਾਮਲ ਕੀਤੀ ਗਈ ਹੈ। ਤਜਵੀਜ਼ਸ਼ੁਦਾ ਸੋਧਾਂ ਵਿਚ ਬੱਚਿਆਂ ਦਾ ਗੰਭੀਰ ਜਿਸਮਾਨੀ ਸ਼ੋਸ਼ਣ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਅਤੇ ਨਾਬਾਲਗ਼ਾਂ ਵਿਰੁਧ ਹੋਰ ਅਪਰਾਧਾਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਅਧਿਕਾਰੀਆਂ ਨੇ ਦਸਿਸਆ ਕਿ ਬਾਲ ਯੌਨ ਅਪਰਾਧ ਸੁਰੱਖਿਆ ਯਾਨੀ ਪਾਕਸੋ ਕਾਨੂੰਨ ਵਿਚ ਸੋਧ ਵਿਚ ਬਾਲ ਪੋਰਨੋਗ੍ਰਾਫ਼ੀ ‘ਤੇ ਲਗਾਮ ਲਾਉਣ ਲਈ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਵੀ ਸ਼ਾਮਲ ਹੈ। ਸਰਕਾਰ ਨੇ ਕਿਹਾ ਕਿ ਇਨ੍ਹਾਂ ਸੋਧਾਂ ਨਾਲ ਬਾਲ ਜਿਨਸੀ ਸ਼ੋਸ਼ਣ ‘ਤੇ ਰੋਕ ਲੱਗਣ ਦੀ ਉਮੀਦ ਹੈ ਕਿਉਂਕਿ ਕਾਨੁੰਨ ਵਿਚ ਸ਼ਾਮਲ ਕੀਤੀ ਗਈ ਮਜ਼ਬੂਤ ਵਿਵਸਥਾ ਨਿਵਾਰਕ ਦਾ ਕੰਮ ਕਰੇਗੀ।

Total Views: 180 ,
Real Estate