ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਸੰਨੀ ਦਿਉਲ ਨੇ ਗੁਰਦਾਸਪੁਰ ਤੋਂ ਫ਼ਿਲਮ ਲੇਖਕ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਆਪਣਾ ਨਿਗਰਾਨ ਨੁਮਾਇੰਦਾ ਨਿਯੁਕਤ ਕੀਤਾ ਹੈ। ਗੁਰਪ੍ਰੀਤ ਸਿੰਘ ਪਲਹੇੜੀ ਦਾ ਪਿੰਡ ਪਲਹੇੜੀ (ਮੋਹਾਲੀ) ਹੈ। ਹੁਣ ਸੰਨੀ ਦਿਉਲ ਦੀ ਗ਼ੈਰਹਾਜ਼ਰੀ ਵਿੱਚ ਗੁਰਦਾਸਪੁਰ ਚੋਣ ਖੇਤਰ ਤੋਂ ਹੋਣ ਵਾਲੀਆਂ ਮੀਟਿੰਗਾਂ ਆਦਿ ‘ਚ ਗੁਰਪ੍ਰੀਤ ਸਿੰਘ ਪਲਹੇੜੀ , ਸੰਨੀ ਦਿਓਲ ਦੀ ਨੁਮਾਇੰਦਗੀ ਕਰਨਗੇ । ਇਸ ਤੇ ਵਿਰੋਧੀਆਂ ਨੇ ਸੰਸਦ ਮੈਂਬਰ ਨੂੰ ਘੇਰਿਆ ਹੈ ਤੇ ਕਈਆਂ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਸੰਨੀ ਦਿਓਲ ਨੇ ਗੁਰਦਾਸਪੁਰ ਸੀਟ ਅੱਗੇ ਠੇਕੇ ਤੇ ਦੇ ਦਿੱਤੀ ਹੈ ।
Total Views: 308 ,
Real Estate



















