#ਮੀਟੂ : ਤਨੂਸ੍ਰੀ ਦੱਤਾ ਮਾਮਲੇ ‘ਚ ਨਾਨਾ ਪਾਟੇਕਰ ਖਿਲਾਫ਼ ਮੁਕੱਦਮਾ ਚਲਾਉਣ ਲਈ ਕੋਈ ਸਬੂਤ ਨਹੀਂ

tanuਮੁੰਬਈ ਪੁਲੀਸ ਨੇ ਇੱਕ ਸਥਾਨਕ ਅਦਾਲਤ ਵਿੱਚ ਕਿਹਾ ਕਿ ਅਦਾਕਾਰਾ ਤਨੂਸ੍ਰੀ ਦੱਤਾ ਵੱਲੋਂ ਨਾਨਾ ਪਾਟੇਕਰ ਖਿਲਾਫ਼ ਦਰਜ ਕਰਾਏ ਗਏ ਛੇੜਖਾਨੀ ਦੇ ਮਾਮਲੇ ‘ਚ ਉਹਨਾਂ ਉਪਰ ਮੁਕੱਦਮਾ ਚਲਾਉਣ ਦੇ ਲਈ ਉਹਨਾਂ ਕੋਲ ਕੋਈ ਸਬੂਤ ਨਹੀਂ ਹੈ।
ਪੁਲੀਸ ਦੇ ਡੀਐਸਪੀ ਪਰਮਜੀਤ ਸਿੰਘ ਦਹੀਆ ਨੇ ਦੱਸਿਆ ਕਿ ਓਸ਼ੀਵਾਰਾ ਪੁਲੀਸ ਨੇ ਬੁੱਧਵਾਰ ਨੂੰ ਅੰਧੇਰੀ ਵਿੱਚ ਮੈਟਰੋਪੋਲੀਟਨ ਮੈਜਿਸਟ੍ਰੇਟ ਦੇ ਸਾਹਮਣੇ ਇੱਕ ‘ਬੀ ਸਮਰੀ’ ਰਿਪੋਰਟ ਦਾਖਿਲ ਕੀਤੀ ਹੈ।
ਇਹ ਰਿਪੋਰਟ ਉਦੋਂ ਦਾਖਿਲ ਕੀਤੀ ਜਾਂਦੀ ਹੈ ਜਦੋਂ ਪੁਲੀਸ ਦੋਸ਼ ਦਾਖਿਲ ਕਰਨ ਦੇ ਲਈ ਅਤੇ ਮੁਕੱਦਮਾ ਚਲਾਉਣ ਦੇ ਲਈ ਮੁਲਜਿ਼ਮ ਦੇ ਖਿਲਾਫ਼ ਕੋਈ ਸਬੂਤ ਨਹੀ ਜੁਟਾ ਨਾ ਸਕੇ ।
ਜਿ਼ਕਰਯੋਗ ਹੈ ਕਿ ਤਨੂਸ੍ਰੀ ਨੇ ਅਕਤੂਬਰ 2018 ਵਿੱਚ ਨਾਨਾ ਪਾਟੇਕਰ ਦੇ ਖਿਲਾਫ਼ ਇੱਕ ਸਿ਼ਕਾਇਤ ਦਰਜ਼ ਕਰਾਈ ਸੀ । ਉਸਨੇ ਦੋਸ਼ ਲਾਇਆ ਸੀ ਕਿ ਪਾਟੇਕਰ ਨੇ 2008 ਵਿੱਚ ‘ ਹਾਰਨ ਓਕੇ ਪਲੀਜ’ ਫਿਲਮ ਦੇ ਸੈੱਟ ਤੇ ਇੱਕ ਗਾਣੇ ਦੀ ਸੂਟਿੰਗ ਦੌਰਾਨ ਉਸਨੂੰ ਪ੍ਰੇਸ਼ਾਨ ਕੀਤਾ ਅਤੇ ਉਸ ਨਾਲ ਬਦਸਲੂਕੀ ਕੀਤੀ ਸੀ ।
ਸਾਬਕਾ ਮਿਸ ਇੰਡੀਆ- ਯੂਨੀਵਰਸ ਨੇ ਇਹ ਦੋਸ਼ ਵੀ ਲਾਇਆ ਸੀ ਕਿ ਨਾਨਾ ਪਾਟੇਕਰ ਨੂੰ ਫਿਲਮ ਨਿਰਮਾਤਾਵਾਂ ਦੇ ਮੌਨ ਸਮਰਥਨ ਵੀ ਹਾਸਲ ਸੀ ।
ਤਨੂ ਹੁਣ ਅਮਰੀਕਾ ‘ਚ ਰਹਿੰਦੀ ਹੈ।
ਉਸਨੇ ਦੋਸ਼ ਲਾਇਆ ਸੀ ਕਿ ਗਾਣੇ ਦੀ ਸੂਟਿੰਗ ਦੌਰਾਨ ਪਾਟੇਕਰ ਨੇ ਉਸਨੂੰ ਗਲਤ ਤਰੀਕੇ ਨਾਲ ਛੂਹਿਆ ਸੀ , ਜਦਕਿ ਉਸਨੇ ਪਹਿਲਾਂ ਹੀ ਸਾਫ਼ ਸਾਫ਼ ਕਹਿ ਦਿੱਤਾ ਸੀ ਕਿ ਉਹ ਸੂਟਿੰਗ ਦੌਰਾਨ ਆਪਣੇ ਅਦਾਕਾਰੀ ਵਿੱਚ ਅਸ਼ਲੀਲ ਜਾਂ ਅਸਹਿਜ ਗਤੀਵਿਧੀ ਨਹੀਂ ਕਰੇਗੀ ।
ਤਨੂਸ੍ਰੀ ਨੇ ਦੱਸਿਆ ਕਿ ਉਸਨੇ ਲਗਭਗ 10 ਸਾਲ ਪਹਿਲਾਂ ਸਿਨੇਮਾ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ ( ਸਿਨਟਾ) ਵਿੱਚ ਸਿ਼ਕਾਇਤ ਵੀ ਦਰਜ ਕਰਾਈ ਸੀ , ਪਰ ਇਸ ਜਥੇਬੰਦੀ ਨੇ ਵੀ ਉਸਦੀ ਸਿ਼ਕਾਇਤ ਉਪਰ ਧਿਆਨ ਨਹੀਂ ਦਿੱਤਾ ਸੀ , ਇਸ ਤੋਂ ਬਾਅਦ 2008 ਵਿੱਚ ਸਿਨਟਾ ਨੇ ਇਹਨਾ ਦੋਸ਼ਾਂ ਦਾ ਕੋਈ ਸਾਰਥਿਕ ਉਪਾਅ ਨਹੀਂ ਕੱਢਿਆ ਜਦਕਿ ਉਹ ਅਭਿਨੇਤਰੀ ਨੂੰ ਆਪਣਾ ਸਮਰਥਨ ਦਿੰਦੀ ਸੀ ।

Total Views: 113 ,
Real Estate