ਭਾਰਤੀ ਵੀਜ਼ਾ ਪ੍ਰਣਾਲੀ ’ਚ ਵੱਡਾ ਬਦਲਾਅ

ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਲਈ 27 ਅਗਸਤ, 2026 ਤੋਂ ਪ੍ਰਭਾਵੀ ਵੀਜ਼ਾ ਪ੍ਰਣਾਲੀ ਵਿਚ ਨਵੇਂ ਸੁਧਾਰਾਂ ਤਹਿਤ ਮੁੱਖ ਵੀਜ਼ਾ ਸ਼੍ਰੇਣੀਆਂ ਦੀ ਗਿਣਤੀ 13 ਤੋਂ ਘਟਾ ਕੇ 9 ਕਰ ਦਿਤੀ ਗਈ ਹੈ। ਉਪ-ਸ਼੍ਰੇਣੀਆਂ ਦੀ ਗਿਣਤੀ 49 ਤੋਂ ਘਟਾ ਕੇ 23 ਕਰ ਦਿਤੀ ਗਈ ਹੈ। ਟੂਰਿਸਟ ਵੀਜ਼ੇ ਦਾ ਨਾਮ ਬਦਲ ਕੇ ਵਿਜ਼ਟਰ ਵੀਜ਼ਾ ਕਰ ਦਿਤਾ ਗਿਆ ਹੈ ਅਤੇ ਇਸ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ।ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਅਰਜ਼ੀ ਫਾਰਮਾਂ ਵਿਚ ਭਰੇ ਜਾਣ ਵਾਲੇ ਕਾਲਮਾਂ ਦੀ ਗਿਣਤੀ ਵੀ 65-70% ਘਟਾ ਦਿਤੀ ਗਈ ਹੈ। ਸਾਰੀਆਂ 23 ਵੀਜ਼ਾ ਉਪ-ਸ਼੍ਰੇਣੀਆਂ ਲਈ ਅਰਜ਼ੀ ਫਾਰਮਾਂ ਲਈ ਲੋੜੀਂਦੇ ਖੇਤਰਾਂ ਦੀ ਗਿਣਤੀ 65 ਤੋਂ 70 ਪ੍ਰਤੀਸ਼ਤ ਘਟਾ ਦਿਤੀ ਗਈ ਹੈ। ਇਸ ਨਾਲ ਬਿਨੈਕਾਰਾਂ ਨੂੰ ਭਰਨ ਲਈ ਲੋੜੀਂਦੀ ਜਾਣਕਾਰੀ ਦੀ ਮਾਤਰਾ ਘੱਟ ਜਾਵੇਗੀ ਅਤੇ ਅਰਜ਼ੀ ਪ੍ਰਕਿਰਿਆ ਪਹਿਲਾਂ ਨਾਲੋਂ ਸਰਲ ਅਤੇ ਤੇਜ਼ ਹੋਣ ਦੀ ਉਮੀਦ ਹੈ। ਮੈਡੀਕਲ ਵੀਜ਼ਾ ਨੂੰ ਆਮ ਇਲਾਜ ਅਤੇ ਆਯੂਸ਼ ਇਲਾਜ ਲਈ ਵੱਖਰਾ ਕਰ ਦਿਤਾ ਗਿਆ ਹੈ। ਐਮ-1 ਵੀਜ਼ਾ ਆਮ ਇਲਾਜ ਲਈ ਉਪਲਬਧ ਹੋਵੇਗਾ ਅਤੇ ਆਯੂਸ਼ ਇਲਾਜ ਲਈ ਐਮ-3 ਵੀਜ਼ਾ ਮਿਲੇਗਾ। ਦੋਵੇਂ ਵੀਜ਼ਾ ਇਕ ਸਾਲ ਲਈ ਜਾਰੀ ਕੀਤੇ ਜਾਣਗੇ ਅਤੇ ਇਨ੍ਹਾਂ ਵਿਚ ਭਾਰਤ ਵਿਚ ਕਈ ਵਾਰ ਜਾਣ ਦੀ ਆਗਿਆ ਹੋਵੇਗੀ। ਇਸ ਦੌਰਾਨ, ਮਰੀਜ਼ਾਂ ਦੇ ਨਾਲ ਆਉਣ ਵਾਲੇ ਸਹਾਇਕਾਂ ਨੂੰ ਐਮ-2 ਅਤੇ ਐਮ-4 ਵੀਜ਼ਾ ਦਿਤੇ ਜਾਣਗੇ। ਇਸ ਨਾਲ ਮਰੀਜ਼ਾਂ ਨੂੰ ਇਲਾਜ ਦੌਰਾਨ ਵਾਰ-ਵਾਰ ਵੀਜ਼ਾ ਲਈ ਅਰਜ਼ੀ ਦੇਣ ਦੀ ਜ਼ਰੂਰਤ ਖ਼ਤਮ ਹੋ ਜਾਵੇਗੀ।ਵਿਦੇਸ਼ੀ ਵਿਦਿਆਰਥੀਆਂ ਲਈ ਵਿਦਿਆਰਥੀ ਵੀਜ਼ਾ ਨੂੰ ਐਸ-1 ਤੇ ਐਸ-2 ਦੀਆਂ ਦੋ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ। ਐਸ-1 ਵੀਜ਼ਾ ਸਕੂਲ, ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਪੜ੍ਹਾਈ ਲਈ ਹੈ, ਜਦੋਂ ਕਿ ਐਸ-2 ਵੀਜ਼ਾ ਪੀਐਚਡੀ ਅਤੇ ਖੋਜ ਵਿਦਿਆਰਥੀਆਂ ਲਈ ਹੈ। ਇਸ ਵਿਚ ਇੰਟਰਨਸ਼ਿਪ ਅਤੇ ਐਕਸਚੇਂਜ ਪ੍ਰੋਗਰਾਮ ਸ਼ਾਮਲ ਹਨ। ਕਾਰੋਬਾਰੀ ਵੀਜ਼ਾ ਨੂੰ ਵੀ ਬੀ-1 ਤੇ ਬੀ-2 ਦੀਆਂ ਦੋ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ।

Total Views: 3 ,
Real Estate