ਲੋਕ ਸਭਾ 2019 ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਰਦਾਸਪੁਰ ਵਿੱਚ ਪਹਿਲੀ ਚੋਣ ਰੈਲੀ ਕਰਕੇ ਲੋਕ ਸਭਾ ਚੋਣਾਂ ਲਈ ਬੀਜੇਪੀ ਦੀ ਮੁਹਿੰਮ ਵਿੱਢ ਦਿੱਤੀ ਹੈ। ਮੋਦੀ ਤੋਂ ਬਾਅਦ ਹੁਣ ਖ਼ਬਰਾਂ ਹਨ ਕਿ 20 ਜਨਵਰੀ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬਰਨਾਲਾ ਵਿੱਚ ਪਹਿਲੀ ਚੋਣ ਰੈਲੀ ਕਰਨ ਜਾ ਰਹੇ ਹਨ। ਕੇਜਰੀਵਾਲ 20 ਜਨਵਰੀ ਨੂੰ ਪੰਜਾਬ ਵਿੱਚ ਚੋਣਾਂ ਦਾ ਬਿਗਲ ਵਜਾ ਦੇਣਗੇ। ਉਹ 20 ਜਨਵਰੀ ਨੂੰ ਸੰਸਦ ਮੈਂਬਰ ਭਗਵੰਤ ਮਾਨ ਦੇ ਲੋਕ ਸਭਾ ਹਲਕਾ ਸੰਗਰੂਰ ਦੇ ਸ਼ਹਿਰ ਬਰਨਾਲਾ ਵਿੱਚ ਪਹਿਲੀ ਚੋਣ ਰੈਲੀ ਕਰਨਗੇ। ਪਾਰਟੀ ਵੱਲੋਂ ਬਰਨਾਲਾ ਰੈਲੀ ਨੂੰ ਵੱਡਾ ਰੂਪ ਦੇਣ ਲਈ ਤਿਆਰੀ ਖਿੱਚ ਦਿੱਤੀ ਗਈ ਹੈ।ਇਸ ਤੋਂ ਬਾਅਦ ਕੇਜਰੀਵਾਲ ਕਈ ਹੋਰ ਰੈਲੀਆਂ ਵੀ ਪੰਜਾਬ ਵਿੱਚ ਕਰਨ ਜਾ ਰਹੇ ਹਨ।
Total Views: 285 ,
Real Estate


















