ਗੁਜਰਾਤ ਅਤੇ ਅਸਾਮ ਵਿਚ ਮੀਂਹ ਅਤੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਗੁਜਰਾਤ ਵਿਚ ਪਿਛਲੇ ਦੋ ਦਿਨਾਂ ਦੌਰਾਨ 35 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਦਕਿ ਅਸਾਮ ਵਿਚ ਹੜ੍ਹਾਂ ਕਾਰਨ ਮ੍ਰਿਤਕਾਂ ਦੀ ਗਿਣਤੀ 61 ਤੱਕ ਪਹੁੰਚ ਗਈ ਹੈ। ਗੁਜਰਾਤ ਦੇ ਰਾਹਤ ਕਮਿਸ਼ਨਰ ਗੌਰੰਗ ਮਕਵਾਨਾ ਨੇ ਸਥਿਤੀ ਬਾਰੇ ਦੱਸਦਿਆਂ ਕਿਹਾ, ‘‘ਮੀਂਹ ਰੁਕਣ ਅਤੇ ਬਚਾਅ ਕਾਰਜ ਸਮਾਪਤ ਹੋਣ ਤੋਂ ਬਾਅਦ ਹੜ੍ਹ ਦੇ ਪਾਣੀ ਵਿਚ ਵਹਿ ਗਈਆਂ ਲਾਸ਼ਾਂ ਬਰਾਮਦ ਹੋਣ ਨਾਲ ਸੂਬੇ ਵਿਚ ਹੁਣ ਤਕ ਕੁਲ 35 ਮੌਤਾਂ ਦੀ ਰਿਪੋਰਟ ਹੈ।’’ਐੱਨ.ਡੀ.ਆਰ.ਐੱਫ. ਅਤੇ ਐੱਸ.ਡੀ.ਆਰ.ਐੱਫ. ਵਲੋਂ 1,200 ਖਾਸ ਬਚਾਅ ਅਭਿਆਨ ਚਲਾਏ ਗਏ। ਭਾਰਤੀ ਕੋਸਟ ਗਾਰਡ ਨੇ ਮੇਂਧੜ-ਗੰਦੇਵੀ ਤੋਂ 60 ਲੋਕਾਂ ਨੂੰ ਹਵਾਈ ਮਾਰਗ ਰਾਹੀਂ ਸੁਰੱਖਿਅਤ ਥਾਂ ਪਹੁੰਚਾਇਆ ਗਿਆ।’ਦੂਜੇ ਪਾਸੇ, ਅਸਾਮ ਵਿਚ 7.05 ਲੱਖ ਤੋਂ ਵੱਧ ਲੋਕ ਹੜ੍ਹਾਂ ਦੀ ਲਪੇਟ ਵਿਚ ਹਨ।ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ, ‘‘ਅਸੀਂ ਰਾਹਤ ਸਮੱਗਰੀ ਨਾਲ ਸਾਰੇ ਲੋਕਾਂ ਤਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਪਰ ਫਿਰ ਵੀ ਕਈ ਲੋਕ ਵਾਂਝੇ ਹਨ। ਨਾਜ਼ਿਰਾ ਵਿਚ 50,000 ਅਤੇ ਸ਼ਿਵਸਾਗਰ ਵਿਚ 30,000 ਲੋਕਾਂ ਤਕ ਪਹੁੰਚਣਾ ਅਜੇ ਬਾਕੀ ਹੈ।’’
ਗੁਜਰਾਤ ਅਤੇ ਅਸਾਮ ਵਿਚ ਹੜ੍ਹਾਂ ਦਾ ਕਹਿਰ, 90 ਤੋਂ ਵੱਧ ਮੌਤਾਂ
Total Views: 1 ,
Real Estate















