ਪੰਜਾਬ ਯੂਨੀਵਰਸਿਟੀ ਨੇ ਮਨੁੱਖੀ ਅਧਿਕਾਰ ਵਿਭਾਗ ਦਾ ਨਾਮ ਜਸਵੰਤ ਸਿੰਘ ਖਾਲੜਾ ਦੇ ਨਾਮ ’ਤੇ ਰੱਖਣ ਤੋਂ ਕੀਤਾ ਮਨ੍ਹਾਂ !

19 ਜਨਵਰੀ 2026 ਨੂੰ ਵਿਦਿਆਰਥੀ ਜਥੇਬੰਦੀ ਸੱਥ ਨੇ ਪੰਜਾਬ ਯੂਨੀਵਰਸਿਟੀ ਦੇ ਉੱਪ ਕੁਲਪਤੀ ਨਾਲ ਮੁਲਾਕਾਤ ਕਰਕੇ ਇਹ ਮੰਗ ਰੱਖੀ ਸੀ ਕਿ ਪੰਜਾਬ ਯੂਨੀਵਰਸਿਟੀ ਦੇ ਮਨੁੱਖੀ ਅਧਿਕਾਰ ਵਿਭਾਗ ਦਾ ਨਾਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਿਆ ਜਾਵੇ ਅਤੇ ਨਾਲ ਹੀ ਉਹਨਾਂ ਦੇ ਨਾਮ ਤੇ ਇੱਕ ਚੇਅਰ ਸਥਾਪਿਤ ਕੀਤੀ ਜਾਵੇ ਤਾ ਕਿ ਵਿਦਿਆਰਥੀ ਓਹਨਾ ਦੇ ਜੀਵਨ ਅਤੇ ਸੰਘਰਸ਼ ਤੇ ਖੋਜ ਕਰਕੇ P.hD ਕਰ ਸਕਣ। ਉੱਪ ਕੁਲਪਤੀ ਵੱਲੋਂ ਇਸ ਮਸਲੇ ਤੇ ਕਮੇਟੀ ਬਣਾ ਦਿੱਤੀ ਗਈ ਸੀ ਜੋ ਕਿ ਡੀਨ ਵਿਦਿਆਰਥੀ ਭਲਾਈ(ਵੂਮੈਨ) ਪ੍ਰੋਫ. ਨਮਿਤਾ ਗੁਪਤਾ ਦੀ ਅਗਵਾਈ ਹੇਠ ਸੀ। ਪਹਿਲਾਂ ਤਾਂ ਓਹਨਾ ਵੱਲੋਂ ਲਗਾਤਾਰ 5-6 ਮਹੀਨੇ ਲਾਰੇ ਲਗਾ ਕੇ ਟਾਲਿਆ ਗਿਆ, ਪਰ ਜਦੋਂ ਜਥੇਬੰਦੀ ਨੇ ਸਖ਼ਤੀ ਨਾਲ ਗੱਲ ਕੀਤੀ, ਤਾਂ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਅਤੇ ਵਿਭਾਗ ਦਾ ਨਾਮ ਭਾਈ ਖਾਲੜਾ ਜੀ ਦੇ ਨਾਮ ਅਤੇ ਚੇਅਰ ਸਥਾਪਿਤ ਕਰਨ ਤੋ ਮਨਾ ਕਰ ਦਿੱਤਾ। ਚੇਅਰ ਨਾ ਸਥਾਪਿਤ ਕਰਨ ਦਾ ਕਾਰਨ ਓਹਨਾ ਵੱਲੋਂ ਵਿੱਤੀ(ਪੈਸੇ) ਤੰਗੀ ਦੱਸਿਆ ਗਿਆ।

Total Views: 1 ,
Real Estate