ਕਾਂਗਰਸ ਦੇ ਸਾਬਕਾ ਆਗੂ ਅਤੇ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਪੰਜਾਬ ’ਚ ਅਗਲੇ ਸਾਲ ਲਕਟਵੀਂ ਵਿਧਾਨ ਸਭਾ ਦੀ ਭਵਿੱਖਬਾਣੀ ਕਰਦਿਆਂ ਸਿਆਸੀ ਪਾਰਟੀਆਂ ਨੂੰ ਭਰੋਸੇਯੋਗਤਾ ਮੁੜ ਹਾਸਲ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸੰਕਟ ’ਚ ਫਸੇ ਲੋਕਾਂ ਪ੍ਰਤੀ ਧਿਆਨ ਨਾ ਦੇਣ ਕਾਰਨ ਹੀ ਕੌਕਰੋਚ ਜਨਤਾ ਪਾਰਟੀ ਜਿਹੇ ਅੰਦੋਲਨਾਂ ਦਾ ਉਭਾਰ ਹੋ ਰਿਹਾ ਹੈ।ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਿੱਜੀ ਦੁਸ਼ਮਣੀ ਤੇ ਬਦਲਾਖੋਰੀ ’ਤੇ ਆਧਾਰਿਤ ਸਿਆਸਤ ਲੋਕਤੰਤਰ ਦੇ ਹਿੱਤ ’ਚ ਨਹੀਂ ਹੈ। ਹੁਣ ਸਮਾਂ ਆ ਗਿਆ ਹੈ ਕਿ ਬਿਨਾਂ ਸੋਚੇ-ਸਮਝੇ ਨਿੱਜੀ ਦੋਸ਼ ਲਾਉਣ ਤੋਂ ਬਚਿਆ ਜਾਵੇ ਅਤੇ ਸਮੱਸਿਆਵਾਂ ਦੇ ਹੱਲ ’ਤੇ ਕੇਂਦਰਿਤ ਸਿਆਸੀ ਸਹਿਮਤੀ ਬਣਾਈ ਜਾਵੇ। ਇਹ ਪੰਜਾਬ ਲਈ ਖਾਸ ਤੌਰ ’ਤੇ ਜ਼ਰੂਰੀ ਹੈ ਜਿੱਥੇ ਵੰਡੇ ਹੋਏ ਲੋਕ ਫਤਵੇ ਦਾ ਖਤਰਾ ਮੰਡਰਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਿਆਸੀ ਤਬਦੀਲੀ ’ਚੋਂ ਲੰਘ ਰਿਹਾ ਹੈ। ਭਾਜਪਾ ਆਪਣੀ ਵੋਟ ਬੈਂਕ ’ਚ ਜ਼ਿਕਰਯੋਗ ਵਾਧਾ ਕਰੇਗੀ। ਸ਼੍ਰੋਮਣੀ ਅਕਾਲੀ ਦਲ ਮੁੜ ਸਥਾਪਤੀ ਦਰਜ ਕਰਾਏਗਾ। ਕਾਂਗਰਸ ਦਾ ਰਾਜ ’ਚ ਲੰਮਾ ਇਤਿਹਾਸ ਹੈ ਅਤੇ ‘ਵਾਰਿਸ ਪੰਜਾਬ ਦੇ’ ਵੀ ਨਤੀਜਿਆਂ ਨੂੰ ਪ੍ਰਭਾਵਿਤ ਕਰੇਗਾ। ‘ਆਪ’ ਦੀ ਹਾਜ਼ਰੀ ਭਾਵੇਂ ਘੱਟ ਹੋਵੇ, ਫਿਰ ਵੀ ਉਸ ਕੋਲ ਸਨਮਾਨਿਤ ਗਿਣਤੀ ਹੋਵੇਗੀ। ਕਾਂਗਰਸ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਅਜਿਹੀ ਲੀਡਰਸ਼ਿਪ ਸਾਹਮਣੇ ਲਿਆਉਣੀ ਪਵੇਗੀ ਜੋ ਭਰੋਸੇਯੋਗ ਵਿਰੋਧੀ ਧਿਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਸਕੇ। ਕੌਮੀ ਪੱਧਰ ’ਤੇ ਆਪਣਾ ਅਕਸ ਸੁਧਾਰੇ ਬਿਨਾਂ ਪੰਜਾਬ ’ਚ ਵੀ ਇਸ ਦੀ ਹਰਮਨਪਿਆਰਤਾ ਘੱਟ ਹੋਵੇਗੀ। ਕਿਸੇ ਪ੍ਰਵਾਨਤ ਆਗੂ ਨੂੰ ਪਾਰਟੀ ਦਾ ਚਿਹਰਾ ਬਣਾ ਸਕਣ ’ਚ ਇਸ ਅਸਮਰੱਥਾ ਦੀ ਇਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।
ਪੰਜਾਬ ’ਚ ਅਗਲੇ ਸਾਲ ਲਕਟਵੀਂ ਵਿਧਾਨ ਸਭਾ ਦੀ ਭਵਿੱਖਬਾਣੀ
Real Estate




















