ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ‘ਵ੍ਹਾਈਟ ਹਾਊਸ’ ਦੇ ਬਿਲਕੁਲ ਬਾਹਰ ਹੋਈ ਅੰਨ੍ਹੇਵਾਹ ਗੋਲੀਬਾਰੀ ਤੋਂ ਬਾਅਦ ਪੂਰੇ ਕੰਪਲੈਕਸ ਵਿੱਚ ਸੁਰੱਖਿਆ ਬੇਹੱਦ ਸਖ਼ਤ ਕਰ ਦਿੱਤੀ ਗਈ ਹੈ। ਘਟਨਾ ਦੇ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਦੇ ਅੰਦਰ ਹੀ ਮੌਜੂਦ ਸਨ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਨਿਊਜ਼ ਰਿਪੋਰਟਾਂ ਮੁਤਾਬਕ, ਜਵਾਬੀ ਕਾਰਵਾਈ ਦੌਰਾਨ ਸ਼ੱਕੀ ਹਮਲਾਵਰ ਸੁਰੱਖਿਆ ਕਰਮਚਾਰੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਮਾਰਿਆ ਗਿਆ ਹੈ, ਜਦਕਿ ਇਸ ਵਿੱਚ ਇੱਕ ਹੋਰ ਨਾਗਰਿਕ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਸ਼ਾਮ 6 ਵਜੇ ਦੇ ਆਸ-ਪਾਸ ਇੱਕ ਅਗਿਆਤ ਵਿਅਕਤੀ ਵ੍ਹਾਈਟ ਹਾਊਸ ਦੀ ਇੱਕ ਸੁਰੱਖਿਆ ਚੌਕੀ ਦੇ ਬੇਹੱਦ ਨਜ਼ਦੀਕ ਪਹੁੰਚਿਆ। ਉਸ ਨੇ ਅਚਾਨਕ ਆਪਣੇ ਬੈਕਪੈਕ (ਪਿੱਠੂ ਬੈਗ) ਵਿੱਚੋਂ ਇੱਕ ਹਥਿਆਰ ਕੱਢਿਆ ਅਤੇ ਉੱਥੇ ਤਾਇਨਾਤ ਸੁਰੱਖਿਆ ਅਧਿਕਾਰੀਆਂ ‘ਤੇ ਸਿੱਧੀ ਗੋਲੀਬਾਰੀ ਸ਼ੁਰੂ ਕਰ ਦਿੱਤੀ।
Total Views: 1 ,
Real Estate
















