ਇੰਗਲੈਂਡ ਵਿਚ ਇਕ ਵੱਡੇ ਪੱਧਰ ਉਤੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕੁਲ 84 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਗਿਰੋਹ ਵਿਚ ਬਰਮਿੰਘਮ ਦਾ ਰਹਿਣ ਵਾਲਾ 30 ਸਾਲ ਦਾ ਭਾਰਤੀ ਮੂਲ ਦਾ ਜਗਜੀਤ ਸਿੰਘ ਵੀ ਸ਼ਾਮਲ ਹੈ, ਜਿਸ ਨੂੰ ਅਦਾਲਤ ਨੇ 10 ਸਾਲ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਹੈ।ਮੈਟਰੋਪੋਲੀਟਨ ਪੁਲਿਸ ਨੇ ਜਾਂਚ ਦੌਰਾਨ ਲਗਭਗ 8 ਮਿਲੀਅਨ ਪੌਂਡ ਦੀ ਕੀਮਤ ਵਾਲੀ 300 ਕਿਲੋਗ੍ਰਾਮ ਕੋਕੀਨ ਅਤੇ 60 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਹੈ। ਇਹ ਗਿਰੋਹ ਯੂਰਪ ਤੋਂ ‘ਗੋਸਟ ਵੇਅਰਹਾਊਸਾਂ’ ਰਾਹੀਂ ਨਸ਼ੇ ਮੰਗਵਾਉਂਦਾ ਸੀ।
Total Views: 33 ,
Real Estate



















