ਮੰਤਰੀ ਦਾ ਅਹੁਦਾ ਵਾਪਸ ਲੈਣਾ ਤਾਂ ਲੈ ਲਓ – ਸਿੱਧੂ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਹੈ ਕਿ ਉਹ ਫਰੈਂਡਲੀ ਮੈਚ ਬਾਰੇ ਆਪਣੇ ਦਿੱਤੇ ਬਿਆਨ ‘ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦੱਸਣ ਕਿ ਪਿਛਲੇ 40 ਸਾਲਾਂ ਵਿੱਚ ਬਠਿੰਡਾ ਸੀਟ ਕਾਂਗਰਸ ਨੇ ਕਦੋਂ ਜਿੱਤੀ ਤੇ ਮੈਂ ਇਕੱਲਾ ਹਾਰ ਲਈ ਜ਼ਿੰਮੇਵਾਰ ਕਿਵੇਂ ਹੋ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਖ਼ੁਦ 25,000 ਵੋਟਾਂ ਦੇ ਫਰਕ ਨਾਲ ਲੰਬੀ ਤੋਂ ਹਾਰੇ ਸਨ।ਸਿੱਧੂ ਨੇ ਆਪਣੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਪ੍ਰਾਪਤੀਆਂ ਗਿਣਵਾਈਆਂ ਤੇ ਕੈਪਟਨ ਵੱਲੋਂ ਉਨ੍ਹਾਂ ਨੂੰ ਨਾਨ-ਪਰਫਾਰਮਰ ਦਾ ਟੈਗ ਦਿੱਤੇ ਜਾਣ ਨੂੰ ਝੂਠਾ ਪਾਉਣ ਦੀ ਕੋਸ਼ਿਸ਼ ਕੀਤੀ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਆਪਣਾ ਪੁੱਤਰ ਕਹਿੰਦੇ ਹਨ, ਪਰ ਹਾਂ ਕਿ ਨਾ ਇਹ ਤਾਂ ਉਹੀ ਜਾਣਦੇ ਹਨ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਤੋਂ ਮੰਤਰੀ ਦਾ ਅਹੁਦਾ ਵਾਪਸ ਲੈਣਾ ਤਾਂ ਲੈ ਲੈਣ, ਮੁੱਖ ਮੰਤਰੀ ਦੀ ਮਰਜ਼ੀ, ਤਾਂ ਵੀ ਉਹ ਉਹੀ ਕਰਨਗੇ ਜੋ ਸਹੀ ਹੋਵੇਗਾ।

Total Views: 355 ,
Real Estate