Canada : ਸਟੱਡੀ ਵੀਜ਼ਾ ਲਈ ਜਾਅਲੀ ਦਸਤਾਵੇਜ਼ ਹੋਣ ‘ਤੇ ਹੋਵੇਗੀ ਸਖ਼ਤ ਕਾਰਵਾਈ

ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਨੇ ਔਡੀਟਰ ਜਨਰਲ ਦੀ ਸਲਾਨਾ ਰਿਪੋਰਟ ਦੇ ਆਧਾਰ ’ਤੇ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਵਿਰੁਧ ਸਖ਼ਤ ਕਾਰਵਾਈ ਸ਼ੁਰੂ ਕਰ ਦਿਤੀ ਹੈ, ਜਿਨ੍ਹਾਂ ਫ਼ਰਜ਼ੀ ਦਸਤਾਵੇਜ਼ਾਂ ਨੂੰ ਪੇਸ਼ ਕਰ ਕੇ ਕੈਨੇਡਾ ਦੇ ਵਿਦਿਅਕ ਤੇ ਤਕਨੀਕੀ ਅਦਾਰਿਆਂ ’ਚ ਦਾਖ਼ਲਾ ਲੈਣ ਲਈ ‘ਸਟੂਡੈਂਟ ਵੀਜ਼ੇ’ ਪ੍ਰਾਪਤ ਕੀਤੇ ਹਨ।ਕੈਨੇਡਾ ਦੀ ਸੰਸਦ ’ਚ 2 ਹਫ਼ਤੇ ਪਹਿਲਾਂ ਪੇਸ਼ ਕੀਤੀ ਰਿਪੋਰਟ ’ਚ ਔਡੀਟਰ ਜਨਰਲ ਕਾਰੇਨ ਹੋਗਨ ਨੇ ਕਿਹਾ ਕਿ ‘ਅੰਤਰਰਾਸ਼ਟਰੀ ਸਟੂਡੈਂਟ ਪ੍ਰੋਗਰਾਮ’ ਦੀ ਇਮਾਨਦਾਰੀ ਤੇ ਸੱਚੇ ਸੁੱਚੇ ਕਿਰਦਾਰ ’ਤੇ ਉਂਗਲ ਉਠਣੀ ਸ਼ੁਰੂ ਹੋ ਗਈ ਹੈ ਕਿਉਂਕਿ ਕੈਨੇਡਾ ’ਚ ਵਿਦੇਸ਼ੀ ਵਿਦਿਆਰਥੀਆਂ ਨੇ ਫ਼ਰਜ਼ੀ ਦਸਤਾਵੇਜ਼ਾਂ ਰਾਹੀਂ ਵੱਖ ਵੱਖ ਕੋਰਸਾਂ ’ਚ ਦਾਖ਼ਲਿਆਂ ਲਈ ਵੀਜ਼ੇ ਲਏ, ਆਰਜ਼ੀ ਤੇ ਪੱਕੀ ਰਿਹਾਇਸ਼ ਵਾਸਤੇ ਫ਼ਰਜ਼ੀ ਏਜੰਟਾਂ ਨੂੰ ਵੱਡੀਆਂ ਰਕਮਾਂ ਦਿਤੀਆਂ। ਖ਼ਬਰਾਂ ਮੁਤਾਬਕ ਸਾਲ 2023 ਤੇ 2024 ਦੌਰਾਨ 1,53000 ਵਿਦਿਆਰਥੀ ਵੀਜ਼ਾ ਪ੍ਰਾਪਤੀਆਂ ’ਚੋਂ ਫ਼ਿਲਹਾਲ 2000 ਕੇਸਾਂ ਦੀ ਪੜਤਾਲ ਸ਼ੁਰੂ ਹੋ ਚੁਕੀ ਹੈ। ਵੀਜ਼ਾ ਪ੍ਰਾਪਤਕਰਤਾ ਤੋਂ ਦਾਖ਼ਲਾ ਲਈ ਸੰਸਥਾ ਦਾ ਪਤਾ ਪੂਰਾ ਵੇਰਵਾ ਮੌਜੂਦਾ ਅਤੇ ਪਿਛਲਾ ਰਿਕਾਰਡ ਮੰਗਿਆ ਗਿਆ ਹੈ ਅਤੇ ਜੇ 21 ਦਿਨਾਂ ’ਚ ਚਿੱਠੀ ਦਾ ਜਵਾਬ ਨਹੀਂ ਦਿਤਾ ਤਾਂ ਟੈਂਪਰੇਰੀ ਰੈਜ਼ੀਡੈਂਟ (ਟੀਆਰ) ਰੱਦ ਕਰ ਦਿਤੀ ਜਾਵੇਗੀ।

Total Views: 5 ,
Real Estate