ਦੱਖਣੀ ਲੇਬਨਾਨ ਵਿੱਚ ਚੱਲ ਰਹੇ ਇਜ਼ਰਾਈਲੀ ਫੌਜ ਨੇ ਲੇਬਨਾਨ ਦੇ ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੂੰ ਰਿਮੋਟਲੀ ਵਿਸਫੋਟਕਾਂ ਨਾਲ ਜ਼ਮੀਨਦੋਜ਼ ਕਰ ਦਿੱਤਾ । ਰਿਪੋਰਟ ਅਨੁਸਾਰ, ਤਾਇਬੇਹ, ਨਕੌਰਾ ਅਤੇ ਡੇਰ ਸੇਰੀਅਨ ਵਰਗੇ ਪਿੰਡ ਇਸ ਤਬਾਹੀ ਦੇ ਸਭ ਤੋਂ ਵੱਡੇ ਸ਼ਿਕਾਰ ਹੋਏ ਹਨ। ਇਜ਼ਰਾਈਲੀ ਫੌਜਾਂ ਨੇ ਪਹਿਲਾਂ ਘਰਾਂ ਵਿੱਚ ਵਿਸਫੋਟਕ ਲਗਾਏ ਅਤੇ ਫਿਰ ਦੂਰੋਂ ਹੀ ਵੱਡੇ ਧਮਾਕੇ ਕਰਕੇ ਇਨ੍ਹਾਂ ਪੂਰੇ ਖੇਤਰਾਂ ਨੂੰ ਮਲਬੇ ਦੇ ਢੇਰ ਵਿੱਚ ਬਦਲ ਦਿੱਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਪੀੜ੍ਹੀਆਂ ਦੀ ਮਿਹਨਤ ਅਤੇ ਯਾਦਾਂ ਸਿਰਫ਼ ਕੁਝ ਸਕਿੰਟਾਂ ਵਿੱਚ ਰਾਖ ਹੋ ਗਈਆਂ। ਤਾਇਬੇਹ ਦੇ ਵਸਨੀਕ ਅਹਿਮਦ ਅਬੂ ਤਾਮ ਨੇ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦਾ ਕਾਰੋਬਾਰ ਅਤੇ ਘਰ ਤਬਾਹ ਹੋ ਗਏ, ਜਿਸ ਕਾਰਨ ਉਹ ਹੁਣ ਆਪਣੇ ਹੀ ਦੇਸ਼ ਵਿੱਚ ਸ਼ਰਨਾਰਥੀ ਬਣ ਕੇ ਰਹਿ ਗਏ ਹਨ।
Total Views: 5 ,
Real Estate



















