ਪੰਜਾਬ ਤੇ ਰਾਜਸਥਾਨ ਵਿਚਾਲੇ ਹੁਣ ਪਾਣੀ ਦੀ ਰਾਇਲਟੀ ਨੂੰ ਲੈ ਕੇ ਸਿਆਸੀ ਘਮਸਾਨ ਛਿੜ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਬਦਲੇ ਸਾਲ 1960 ਤੋਂ ਹੁਣ ਤੱਕ ਦੇ 1.44 ਲੱਖ ਕਰੋੜ ਦੇ ਬਕਾਏ ਮੰਗੇ ਸਨ। ਰਾਜਸਥਾਨ ਸਰਕਾਰ ਨੇ ਹਾਲਾਂਕਿ ਇਹ ਕਹਿ ਕਿ ਬ੍ਰਿਟਿਸ਼ ਨਿਜ਼ਾਮ ਵੇਲੇ ਹੋਏ ਸਮਝੌਤੇ ਦੀ ਹੁਣ ਕੋਈ ਵਾਜਬੀਅਤ ਨਹੀਂ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਸਥਾਨ ਸਰਕਾਰ ਦੇ ਇਨਕਾਰ ਮਗਰੋਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ’ਤੇ ਕਾਨੂੰਨੀ ਲੜਾਈ ਲੜੇਗੀ ਅਤੇ ਰਾਜਸਥਾਨ ਹੁਣ ਆਪਣਾ ਪੱਖ ਅਦਾਲਤ ’ਚ ਹੀ ਰੱਖੇ। ਜਦੋਂ 1920 ਦਾ ਸਮਝੌਤਾ ਕਦੇ ਰੱਦ ਨਹੀਂ ਹੋਇਆ ਤਾਂ ਦਾਅਵੇ ਦੇ ਕਾਨੂੰਨੀ ਆਧਾਰ ਲਈ ਇਹੋ ਕਾਫ਼ੀ ਹੈ।
Total Views: 25 ,
Real Estate















