ਇਜ਼ਰਾਈਲ ਵੱਲੋਂ ਇਰਾਨ ਦੇ ਖੁਫੀਆ ਮੰਤਰੀ ਦੀ ਹੱਤਿਆ ਅਤੇ ਦੁਨੀਆ ਦੇ ਸਭ ਤੋਂ ਵੱਡੇ ‘ਸਾਊਥ ਪਾਰਸ’ ਕੁਦਰਤੀ ਗੈਸ ਫੀਲਡ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਇਰਾਨ ਨੇ ਵੱਡੀ ਜਵਾਬੀ ਕਾਰਵਾਈ ਕੀਤੀ ਹੈ। ਇਰਾਨੀ ਮਿਜ਼ਾਈਲਾਂ ਨੇ ਕਤਰ ਦੇ ‘ਰਾਸ ਲਫਾਨ’ ਐਲ.ਐਨ.ਜੀ. ਪਲਾਂਟ ਅਤੇ ਸੰਯੁਕਤ ਅਰਬ ਅਮੀਰਾਤ (UAE) ਦੇ ‘ਹਬਸ਼ਾਨ’ ਗੈਸ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਉੱਥੇ ਭਿਆਨਕ ਅੱਗ ਲੱਗ ਗਈ ਅਤੇ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ। ਇਸ ਤਣਾਅ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 5 ਫੀਸਦ ਤੋਂ ਵਧ ਕੇ 108 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਇਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਮਲੇ ਨਾ ਰੁਕੇ ਤਾਂ ਇਸ ਦੇ ਨਤੀਜੇ ਪੂਰੀ ਦੁਨੀਆ ਨੂੰ ਭੁਗਤਣੇ ਪੈਣਗੇ।ਦੂਜੇ ਪਾਸੇ, ਜੰਗ ਦੇ ਮੈਦਾਨ ਵਿੱਚ ਇਜ਼ਰਾਈਲ ਨੇ ਇਰਾਨੀ ਲੀਡਰਸ਼ਿਪ ’ਤੇ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਵਿੱਚ ਕਈ ਚੋਟੀ ਦੇ ਇਰਾਨੀ ਅਧਿਕਾਰੀ ਮਾਰੇ ਗਏ ਹਨ।
Total Views: 31 ,
Real Estate



















