ਸਰਕਾਰੀ ਹਸਪਤਾਲ ਵਿੱਚ ਅੱਗ ਲੱਗਣ ਨਾਲ 10 ਮਰੀਜ਼ਾਂ ਦੀ ਮੌਤ

ਓਡੀਸ਼ਾ ਦੇ ਕਟਕ ਸਥਿਤ ਐਸਸੀਬੀ ਮੈਡੀਕਲ ਕਾਲਜ ਹਸਪਤਾਲ ਵਿੱਚ ਅੱਗ ਲੱਗ ਗਈ। ਐਤਵਾਰ ਤੜਕੇ 3 ਵਜੇ ਵਾਪਰੀ ਇਸ ਘਟਨਾ ਵਿੱਚ ਦਸ ਮਰੀਜ਼ਾਂ ਦੀ ਮੌਤ ਹੋ ਗਈ। ਅੱਗ ਹਸਪਤਾਲ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਟਰੌਮਾ ਕੇਅਰ ਇੰਟੈਂਸਿਵ ਕੇਅਰ ਯੂਨਿਟ ਵਿੱਚ ਲੱਗੀ। ਸੱਤ ਮਰੀਜ਼ਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰਾਂ ਦੀ ਸੜਨ ਕਾਰਨ ਇਲਾਜ ਦੌਰਾਨ ਮੌਤ ਹੋ ਗਈ।ਮਰੀਜ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਸਮੇਂ ਹਸਪਤਾਲ ਦੇ ਘੱਟੋ-ਘੱਟ 11 ਸਟਾਫ਼ ਮੈਂਬਰ ਵੀ ਅੱਗ ਵਿਚ ਝੁਲਸ ਗਏ।

Total Views: 30 ,
Real Estate