ਸਿਲੰਡਰ ਲਈ 2 ਘੰਟੇ ਤੋਂ ਲਾਈਨ ‘ਚ ਖੜ੍ਹੇ ਬੰਦੇ ਦੀ ਮੌਤ

ਬਰਨਾਲਾ ਜ਼ਿਲ੍ਹੇ ਦੇ ਪਿੰਡ ਸਹਿਣਾ ‘ਚ ਗੈਸ ਸਿਲੰਡਰ ਲੈਣ ਲਈ ਲੰਬੀ ਲਾਈਨ ਵਿੱਚ ਖੜ੍ਹੇ ਇੱਕ 66 ਸਾਲਾ ਬਜ਼ੁਰਗ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸਹਿਣਾ ਦੇ ਰਹਿਣ ਵਾਲੇ 66 ਸਾਲਾ ਭੂਸ਼ਣ ਕੁਮਾਰ ਮਿੱਤਲ ਆਪਣੇ ਪੁੱਤਰ ਦੇਵਰਾਜ ਮਿੱਤਲ ਨਾਲ ਸਵੇਰੇ ਲਗਭਗ 8 ਵਜੇ ਗੈਸ ਸਿਲੰਡਰ ਲੈਣ ਲਈ ਪਹੁੰਚੇ ਸਨ। ਉਥੇ ਪਹਿਲਾਂ ਹੀ ਕਾਫ਼ੀ ਲੋਕ ਲਾਈਨ ਵਿੱਚ ਖੜ੍ਹੇ ਸਨ ਅਤੇ ਭੂਸ਼ਣ ਕੁਮਾਰ ਦਾ ਨੰਬਰ 25ਵਾਂ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਕਰੀਬ ਦੋ ਘੰਟੇ ਤੋਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।ਲਾਈਨ ਵਿੱਚ ਹੀ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਲੱਗੀ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ, ਉਨ੍ਹਾਂ ਨੂੰ ਦਿਲ ਦਾ ਤੇਜ਼ ਦੌਰਾ ਪੈ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਕੁਝ ਹੀ ਪਲਾਂ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
Total Views: 32 ,
Real Estate