ਕੈਨੇਡਾ ਵੱਲੋਂ ਭਾਰਤ ਨੂੰ ਤੇਲ, LNG ਅਤੇ LPG ਦੀ ਪੇਸ਼ਕਸ਼

ਟੋਰਾਂਟੋ (ਬਲਜਿੰਦਰ ਸੇਖਾ):ਇਜ਼ਰਾਈਲ-ਈਰਾਨ ਯੁੱਧ ਦੇ ਵਿਚਕਾਰ, ਭਾਰਤ ਦੀ ਊਰਜਾ ਦਰਾਮਦ ਪ੍ਰਭਾਵਿਤ ਹੋ ਚੁੱਕੀ ਹੈ ।ਇਸ ਵਿਸ਼ਵਵਿਆਪੀ ਊਰਜਾ ਸੰਕਟ ਦੇ ਵਿਚਕਾਰ ਉਮੀਦ ਦੀ ਕਿਰਨ ਪੇਸ਼ ਕਰਦੇ ਹੋਏ, ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਦੇਸ਼ ਨੂੰ “ਊਰਜਾ ਮਹਾਂਸ਼ਕਤੀ” ਵਜੋਂ ਪੇਸ਼ ਕੀਤਾ। ਇੱਕ ਵੀਡੀਓ ਸੰਦੇਸ਼ ਵਿੱਚ, ਉਨ੍ਹਾਂ ਨੇ ਭਾਰਤ ਨੂੰ ਆਪਣੀਆਂ ਵਧਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੈਨੇਡਾ ਤੋਂ ਤਰਲ ਕੁਦਰਤੀ ਗੈਸ (ਐਲਐਨਜੀ) ਆਯਾਤ ਕਰਨ ਦਾ ਵਿਕਲਪ ਪੇਸ਼ ਕੀਤਾ। ਭਾਰਤ ਐਲਐਨਜੀ ਦਾ ਚੌਥਾ ਸਭ ਤੋਂ ਵੱਡਾ ਆਯਾਤਕ ਹੋਣ ਦੇ ਨਾਲ ਅਤੇ ਇਸਦੀ ਸਪਲਾਈ ਦਾ ਲਗਭਗ 60% ਪੱਛਮੀ ਏਸ਼ੀਆ ਤੋਂ ਆਉਂਦਾ ਹੈ, ਇਸ ਪੇਸ਼ਕਸ਼ ਨਾਲ ਮਹੱਤਵਪੂਰਨ ਰਾਹਤ ਮਿਲ ਸਕਦੀ ਹੈ।
ਯਾਦ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਬੀਤੇ ਹਫਤੇ ਹੀ ਭਾਰਤ ਦਾ ਦੌਰਾ ਕੀਤਾ ਸੀ । ਭਵਿੱਖ ਵਿੱਚ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਵੱਡਾ ਵਪਾਰ ਹੋ ਸਕਦਾ ਹੈ ।

Total Views: 46 ,
Real Estate