ਵਪਾਰਕ LPG ਸਿਲੰਡਰਾਂ ਦੀ ਸਪਲਾਈ ਅਚਾਨਕ ਬੰਦ ਹੋਣ ਕਾਰਨ ਬੰਗਲੁਰੂ ਵਿੱਚ ਹੋਟਲ ਅਤੇ ਰੈਸਟੋਰੈਂਟਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਦਯੋਗਿਕ ਸੰਸਥਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹੀ ਸਥਿਤੀ ਰਹੀ ਤਾਂ 10 ਮਾਰਚ ਤੋਂ ਕਈ ਅਦਾਰੇ ਬੰਦ ਕਰਨੇ ਪੈ ਸਕਦੇ ਹਨ। ਦੂਜੇ ਪਾਸੇ, ਮੁੰਬਈ ਦੀ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ (AHAR) ਨੇ ਮੰਗਲਵਾਰ ਨੂੰ ਦੱਸਿਆ ਕਿ ਸਪਲਾਈ ਵਿੱਚ ਵਿਘਨ ਕਾਰਨ ਮੁੰਬਈ ਦੇ 20 ਫੀਸਦੀ ਹੋਟਲ ਅਤੇ ਰੈਸਟੋਰੈਂਟ ਪਹਿਲਾਂ ਹੀ ਬੰਦ ਹੋ ਚੁੱਕੇ ਹਨ।ਐਸੋਸੀਏਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਵਪਾਰਕ ਗੈਸ ਦੀ ਸਪਲਾਈ ਅਚਾਨਕ ਰੁਕ ਗਈ ਹੈ, ਜਿਸ ਕਾਰਨ ਖਾਣਾ ਤਿਆਰ ਕਰਨ ਲਈ ਬਾਲਣ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਹੋਟਲ ਖਾਸ ਕਰਕੇ ਆਮ ਲੋਕਾਂ, ਵਿਦਿਆਰਥੀਆਂ ਅਤੇ ਮੈਡੀਕਲ ਪੇਸ਼ੇਵਰਾਂ ਲਈ ਜ਼ਰੂਰੀ ਸੇਵਾ ਪ੍ਰਦਾਨ ਕਰਦੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਪੀ.ਸੀ. ਰਾਓ ਨੇ ਕਿਹਾ, “ਗੈਸ ਤੋਂ ਬਿਨਾਂ ਖਾਣਾ ਬਣਾਉਣਾ ਅਸੰਭਵ ਹੈ। ਜੇਕਰ ਸਪਲਾਈ ਬਹਾਲ ਨਾ ਹੋਈ, ਤਾਂ ਕੱਲ੍ਹ ਤੋਂ ਹੋਟਲਾਂ ਵਿੱਚ ਖਾਣਾ ਅਤੇ ਰਿਫ੍ਰੈਸ਼ਮੈਂਟ ਉਪਲੱਬਧ ਨਹੀਂ ਹੋਵੇਗੀ।”
ਬੰਗਲੁਰੂ ਅਤੇ ਮੁੰਬਈ ਵਰਗੇ ਸ਼ਹਿਰਾਂ ‘ਚ LPG ਦੀ ਕਿੱਲਤ ਕਾਰਨ ਜ਼ਿਆਦਾਤਰ ਹੋਟਲ ਅਤੇ ਰੈਸਟੋਰੈਂਟ ਬੰਦ ਹੋਣ ਦਾ ਖਦਸ਼ਾ
Total Views: 29 ,
Real Estate















