Apple ਵੱਲੋਂ ਭਾਰਤ ਵਿੱਚ iPhone 17e ਲਾਂਚ,ਜਾਣੋ ਕਿੰਨੇ ਦਾ

ਐਪਲ ਨੇ 2 ਮਾਰਚ ਨੂੰ ਭਾਰਤ ਸਣੇ ਵਿਸ਼ਵ ਭਰ ਵਿੱਚ ਆਪਣੀ 17 ਸੀਰੀਜ਼ ਦਾ ਸਭ ਤੋਂ ਕਿਫਾਇਤੀ ਫੋਨ iPhone 17e ਲਾਂਚ ਕਰ ਦਿੱਤਾ ਹੈ। ਪਿਛਲੇ ਮਾਡਲ (iPhone 16e) ਦੇ ਮੁਕਾਬਲੇ ਇਸ ਵਿੱਚ ਕਈ ਬਦਲਾਅ ਕੀਤੇ ਗਏ ਹਨ। ਇਸ ਵਿੱਚ ਨਵੀਂ A19 ਚਿੱਪਸੈੱਟ, 48MP ਫਿਊਜ਼ਨ ਕੈਮਰਾ, ਜ਼ਿਆਦਾ ਮਜ਼ਬੂਤੀ ਅਤੇ ਮੈਗਸੇਫ (MagSafe) ਸਪੋਰਟ ਵਰਗੇ ਫੀਚਰ ਦਿੱਤੇ ਗਏ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਾਰ ਬੇਸ ਮਾਡਲ ਦੀ ਸਟੋਰੇਜ ਨੂੰ ਦੁੱਗਣਾ ਕਰਕੇ 256GB ਕਰ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 64,900 ਰੁਪਏ ਰੱਖੀ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਕੀਮਤ ਵਿੱਚ ਵਾਧੇ ਦਾ ਕਾਰਨ ਮੈਮੋਰੀ ਚਿਪ ਦੀ ਕਮੀ ਅਤੇ ਸਟੋਰੇਜ ਵਿੱਚ ਵਾਧਾ (128GB ਤੋਂ 256GB) ਮੰਨਿਆ ਜਾ ਰਿਹਾ ਹੈ।ਇਸ ਦੀ ਬੁਕਿੰਗ 4 ਮਾਰਚ ਸ਼ਾਮ 7:45 ਵਜੇ ਤੋਂ ਸ਼ੁਰੂ ਹੋਵੇਗੀ, ਜਦੋਂ ਕਿ ਇਨ੍ਹਾਂ ਦੀ ਵਿਕਰੀ (sale) 11 ਮਾਰਚ ਤੋਂ ਸ਼ੁਰੂ ਹੋਵੇਗੀ।

Total Views: 27 ,
Real Estate