ਮੁੰਬਈ ਹਵਾਈ ਅੱਡੇ ’ਤੇ ਮੰਗਲਵਾਰ ਨੂੰ ਸ਼ਾਮ ਲਗਭਗ 7:30 ਵਜੇ ਇਕ ਵੱਡਾ ਹਵਾਈ ਹਾਦਸਾ ਹੋਣ ਤੋਂ ਟਲ ਗਿਆ। ਏਅਰ ਇੰਡੀਆ ਅਤੇ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ਾਂ ਦੇ ਖੰਭ ਆਪਸ ਵਿਚ ਟਕਰਾ ਗਏ । ਘਟਨਾ ਸਮੇਂ ਦੋਵੇਂ ਜਹਾਜ਼ ਯਾਤਰੀਆਂ ਨੂੰ ਲੈ ਕੇ ਜਾ ਰਹੇ ਸਨ ਜਦਕਿ ਕਿਸੇ ਵੀ ਯਾਤਰੂ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ।ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਨੁਸਾਰ ਏਅਰ ਇੰਡੀਆ ਦੀ ਉਡਾਣ AI2732 ਮੁੰਬਈ ਤੋਂ ਕੋਇੰਬਟੂਰ ਜਾਣ ਲਈ ਟੇਕਆਫ਼ ਤੋਂ ਪਹਿਲਾਂ ਟੈਕਸੀਵੇਅ ‘ਤੇ ਖੜ੍ਹੀ ਸੀ। ਇਸੇ ਦੌਰਾਨ ਹੈਦਰਾਬਾਦ ਤੋਂ ਮੁੰਬਈ ਆਈ ਇੰਡੀਗੋ ਦੀ ਉਡਾਣ 6E791 ਲੈਂਡਿੰਗ ਤੋਂ ਬਾਅਦ ਟੈਕਸੀ ਕਰ ਰਹੀ ਸੀ। ਪਾਰਕਿੰਗ ’ਚ ਜਾਣ ਸਮੇਂ ਦੋਵਾਂ ਜਹਾਜ਼ਾਂ ਦੇ ਖੰਭਾਂ ਦੇ ਸਿਰੇ ਸੰਪਰਕ ਵਿੱਚ ਆ ਗਏ।ਦੋਵੇਂ ਜਹਾਜ਼ ਏਅਰਬੱਸ A320 ਸਨ ਅਤੇ ਘਟਨਾ ਤੋਂ ਤੁਰੰਤ ਬਾਅਦ ਦੋਵਾਂ ਜਹਾਜ਼ਾਂ ਨੂੰ ਸੰਚਾਲਨ ਤੋਂ ਹਟਾ ਕੇ ਪਾਰਕਿੰਗ ’ਚ ਭੇਜ ਦਿੱਤਾ ਗਿਆ ਤਾਂ ਜੋ ਜਹਾਜ਼ਾਂ ਦੀ ਤਕਨੀਕੀ ਜਾਂਚ ਕੀਤੀ ਜਾ ਸਕੇ। ਏਅਰ ਇੰਡੀਆ ਅਨੁਸਾਰ ਫਲਾਈਟ AI2732 ਦੇ ਖੰਭ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਸਾਰੇ 200 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦਕਿ ਤਕਨੀਕੀ ਜਾਂਚ ਲਈ ਜਹਾਜ਼ ਨੂੰ ਜ਼ਮੀਨ ‘ਤੇ ਰੱਖਿਆ ਗਿਆ।
ਮੁੰਬਈ ਹਵਾਈ ਅੱਡੇ ’ਤੇ ਏਅਰ ਇੰਡੀਆ ਅਤੇ ਇੰਡੀਗੋ ਦੇ ਜਹਾਜ਼ਾਂ ਦਾ ਖੰਭ ਆਪਸ ’ਚ ਟਕਰਾਏ
Total Views: 49 ,
Real Estate


















