ਸੰਘਣੀ ਧੁੰਦ; ਦਿੱਲੀ ਵਿੱਚ ਕਈ ਉਡਾਣਾਂ ਲੇਟ,ਪੰਜਾਬ ਵਿਚ ਵੀ ਆਵਾਜਾਈ ਪ੍ਰਭਾਵਿਤ

ਟਰਾਈਸਿਟੀ ਦੇ ਕਈ ਇਲਾਕਿਆਂ ਵਿਚ ਅੱਜ ਸਵੇਰ ਵੇਲੇ ਸੰਘਣੀ ਧੁੰਦ ਪਈ। ਇਸ ਦੌਰਾਨ ਮੁਹਾਲੀ ਦੇ ਬਾਹਰਵਾਰ ਧੁੰਦ ਜ਼ਿਆਦਾ ਸੀ। ਇਸ ਤੋਂ ਬਾਅਦ ਸਵੇਰੇ ਦੇ ਸਾਢੇ ਸੱਤ ਵਜੇ ਵੀ ਮੁਹਾਲੀ ਤੇ ਚੰਡੀਗੜ੍ਹ ਦੀ ਹੱਦ ’ਤੇ ਸੰਘਣੀ ਧੁੰਦ ਸੀ ਪਰ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਧੁੰਦ ਘਟ ਦਿਖਾਈ ਦਿੱਤੀ। ਇਸ ਦੌਰਾਨ ਨਵੀਂ ਦਿੱਲੀ ਵਿਚ ਅੱਜ ਤੜਕੇ ਕਈ ਉਡਾਣਾਂ ਲੇਟ ਹੋਈਆਂ। ਇਹ ਜਾਣਕਾਰੀ ਮਿਲੀ ਹੈ ਕਿ ਥਾਈ ਏਅਰਵੇਜ਼ ਦੀ ਅੱਜ ਤੜਕੇ ਸਾਢੇ ਤਿੰਨ ਵਜੇ ਨਵੀਂ ਦਿੱਲੀ ਤੋਂ ਥਾਈਲੈਂਡ ਜਾਣ ਵਾਲੀ ਉਡਾਣ ਲੇਟ ਹੋਈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਉਡਾਣਾਂ ਆਪਣੇ ਮਿੱਥੇ ਸਮੇਂ ਤੋਂ ਲੇਟ ਚੱਲੀਆਂ।ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਪਈ ਜਿਸ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਤੇ ਆਵਾਜਾਈ ਵਿਚ ਵਿਘਨ ਪਿਆ।

Total Views: 52 ,
Real Estate