ਐਮਰਜੈਂਸੀ ‘ਚ ਦਾਖ਼ਲ ਮਰੀਜ਼ ਦੀ ਪੱਖਾ ਡਿੱਗਣ ਮਗਰੋਂ ਮੌਤ

ਦਿੱਲੀ ਦੇ ਹਸਪਤਾਲ ਵਿਚ ਐਮਰਜੈਂਸੀ ਵਾਰਡ ਵਿਚ ਇਕ 42 ਸਾਲ ਦੇ ਮਰੀਜ਼ ਮੁਹੰਮਦ ਅਕਬਰ ਉੱਪਰ ਛੱਤ ਵਾਲਾ ਪੱਖਾ ਡਿੱਗ ਗਿਆ।ਇਸ ਘਟਨਾ ਦੇ ਲਗਭਗ ਤਿੰਨ ਘੰਟਿਆਂ ਬਾਅਦ ਮਰੀਜ਼ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਨੇ ਪ੍ਰਸ਼ਾਸਨ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ। ਇਸ ਘਟਨਾ ਦੇ ਚਸ਼ਮਦੀਦ ਗਵਾਹ ਅਤੇ ਐਡਵੋਕੇਟ ਮੁਹੰਮਦ ਅਸਲਮ ਕੁਰੈਸ਼ੀ ਨੇ ਹਸਪਤਾਲ ਦੀ ਲਾਪਰਵਾਹੀ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ, ‘‘ਮੈਂ ਵਾਰਡ ਵਿਚ ਅਪਣੇ ਭਰਾ ਨੂੰ ਮਿਲਣ ਗਿਆ ਸੀ ਜਦੋਂ ਮੈਂ ਇਕ ਮਰੀਜ਼ ਉੱਤੇ ਛੱਤ ਵਾਲਾ ਪੱਖਾ ਡਿੱਗਦੇ ਵੇਖਿਆ ।ਡਾਕਟਰ ਮਰੀਜ਼ ਕੋਲ ਦੇਰੀ ਨਾਲ ਪਹੁੰਚੇ। ਦੂਜੇ ਪਾਸੇ, ਹਸਪਤਾਲ ਅਨੁਸਾਰ ਮਰੀਜ਼ ਪਹਿਲਾਂ ਹੀ ਕਈ ਗੰਭੀਰ ਬੀਮਾਰੀਆਂ ਜਿਵੇਂ ਕਿ ਹਾਈਪਰਟੈਨਸ਼ਨ ਅਤੇ ਨਿਮੋਨੀਆ ਤੋਂ ਪੀੜਤ ਸੀ।

Total Views: 16 ,
Real Estate