ਸਿਆਸੀ ਹਸਤੀਆਂ ਜਿਨ੍ਹਾਂ ਨੇ ਜਹਾਜ਼ ਹਾਦਸਿਆਂ ਵਿੱਚ ਜਾਨ ਗੁਆਈ

ਬੁੱਧਵਾਰ ਸਵੇਰੇ ਮਹਾਰਾਸ਼ਟਰ ਦੇ ਬਾਰਾਮਤੀ ਹਵਾਈ ਅੱਡੇ ‘ਤੇ ਇੱਕ ਨਿੱਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ।12 ਜੂਨ, 2025 ਨੂੰ ਅਹਿਮਦਾਬਾਦ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ 242 ਲੋਕਾਂ ਵਿੱਚੋਂ 241 ਲੋਕਾਂ ਦੀ ਮੌਤ ਹੋ ਗਈ ਸੀ।ਸੰਜੇ ਗਾਂਧੀ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੁੱਤਰ ਸਨ। ਸੰਜੇ ਗਾਂਧੀ ਨੂੰ ਹਵਾਈ ਯਾਤਰਾ ਦਾ ਬਹੁਤ ਸ਼ੌਕ ਸੀ।23 ਜੂਨ, 1980 ਨੂੰ ਉਹ ਦਿੱਲੀ ਦੇ ਸਫਦਰਜੰਗ ਹਵਾਈ ਅੱਡੇ ‘ਤੇ ਇੱਕ ਨਿੱਜੀ ਜਹਾਜ਼ ਉਡਾ ਰਹੇ ਸਨ, ਉਸ ਸਮੇਂ ਹੀ ਉਨ੍ਹਾਂ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ।ਕਾਂਗਰਸ ਨੇਤਾ ਮਾਧਵਰਾਓ ਸਿੰਧੀਆ ਦੀ ਮੌਤ 30 ਸਤੰਬਰ, 2001 ਨੂੰ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਵਿੱਚ ਭੋਗਾਓਂ ਤਹਿਸੀਲ ਦੇ ਨੇੜੇ ਮੋਟਾ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਹੋਈ ਸੀ। ਸਿੰਧੀਆ ਕਾਨਪੁਰ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਨ ਜਾ ਰਹੇ ਸਨ।2 ਸਤੰਬਰ, 2009 ਨੂੰ ਆਂਧਰਾ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ, ਵਾਈਐੱਸ ਰਾਜਸ਼ੇਖਰ ਰੈਡੀ ਸਵੇਰੇ 8:38 ਵਜੇ ਹੈਲੀਕਾਪਟਰ ਰਾਹੀਂ ਬੇਗਮਪੇਟ ਤੋਂ ਰਵਾਨਾ ਹੋਏ।ਉਹ ਚਿਤੂਰ ਜ਼ਿਲ੍ਹੇ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ।ਸ਼ਡਿਊਲ ਅਨੁਸਾਰ, ਉਨ੍ਹਾਂ ਨੂੰ ਸਵੇਰੇ 10:30 ਵਜੇ ਉੱਥੇ ਪਹੁੰਚਣਾ ਸੀ। ਪਰ ਉਹ ਕਦੇ ਨਹੀਂ ਪਹੁੰਚੇ।30 ਅਪ੍ਰੈਲ, 2011 ਨੂੰ ਈਟਾਨਗਰ ਤੋਂ ਤਵਾਂਗ ਜਾ ਰਿਹਾ ਇੱਕ ਹੈਲੀਕਾਪਟਰ ਲਾਪਤਾ ਹੋ ਗਿਆ, ਜਿਸ ਵਿੱਚ ਅਰੁਣਾਚਲ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਦੋਰਜੀ ਖਾਂਡੂ ਅਤੇ ਚਾਰ ਹੋਰ ਲੋਕ ਸਵਾਰ ਸਨ।ਪੰਜ ਦਿਨਾਂ ਤੱਕ ਚੱਲੇ ਇੱਕ ਵਿਆਪਕ ਖੋਜ ਕਾਰਜ ਤੋਂ ਬਾਅਦ ਖੋਜ ਟੀਮਾਂ ਨੂੰ ਉਨ੍ਹਾਂ ਦੇ ਹੈਲੀਕਾਪਟਰ ਦਾ ਮਲਬਾ ਮਿਲਿਆ।31 ਮਾਰਚ, 2005 ਨੂੰ, ਪ੍ਰਸਿੱਧ ਸਟੀਲ ਉਦਯੋਗਪਤੀ ਅਤੇ ਸਿਆਸਤਦਾਨ ਓ.ਪੀ. ਜਿੰਦਲ ਦੀ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ।

Total Views: 80 ,
Real Estate