ਮੈਕਸੀਕੋ ਦੇ ਗੁਆਨਾਜੁਆਟੋ ਸੂਬੇ ਦੇ ਸਲਾਮਾਂਕਾ ਸ਼ਹਿਰ ਦੇ ਇੱਕ ਫੁੱਟਬਾਲ ਮੈਦਾਨ ਵਿੱਚ ਹੋਈ ਘਾਤਕ ਗੋਲੀਬਾਰੀ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਅਤੇ 12 ਹੋਰ ਜ਼ਖਮੀ ਹੋ ਗਏ ਹਨ। ਸਥਾਨਿਕ ਅਧਿਕਾਰੀਆਂ ਅਨੁਸਾਰ, ਬੰਦੂਕਧਾਰੀਆਂ ਨੇ ਇੱਕ ਫੁੱਟਬਾਲ ਮੈਚ ਖਤਮ ਹੋਣ ਤੋਂ ਤੁਰੰਤ ਬਾਅਦ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦਸ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ।ਸਲਾਮਾਂਕਾ ਦੇ ਮੇਅਰ ਸੀਜ਼ਰ ਪ੍ਰੀਟੋ ਨੇ ਸੋਸ਼ਲ ਮੀਡੀਆ ‘ਤੇ ਇੱਕ ਬਿਆਨ ਵਿੱਚ ਕਿਹਾ ਕਿ ਜ਼ਖਮੀਆਂ ਵਿੱਚ ਇੱਕ ਔਰਤ ਅਤੇ ਇੱਕ ਨਾਬਾਲਗ ਬੱਚਾ ਸ਼ਾਮਿਲ ਹੈ।
Total Views: 70 ,
Real Estate



















