ਹਾਈਵੇ ‘ਤੇ ਟੁੱਟੀ 11000 ਵੋਲਟ ਦੀ ਹਾਈ ਟੈਂਸ਼ਨ ਲਾਈਨ,ਲੱਗਿਆ ਭਾਰੀ ਜਾਮ

ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ (NH-48) ‘ਤੇ ਸ਼ੁੱਕਰਵਾਰ ਦੁਪਹਿਰ ਨੂੰ ਉਸ ਸਮੇਂ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ, ਜਦੋਂ ਖੇੜਕੀ ਦੌਲਾ ਨੇੜੇ 11 ਹਜ਼ਾਰ ਵੋਲਟ ਦੀ ਹਾਈ-ਟੈਂਸ਼ਨ ਬਿਜਲੀ ਲਾਈਨ ਟੁੱਟ ਕੇ ਸੜਕ ‘ਤੇ ਡਿੱਗ ਗਈ। ਸੁਰੱਖਿਆ ਕਾਰਨਾਂ ਕਰਕੇ ਪੁਲਿਸ ਨੇ ਤੁਰੰਤ ਦੋਵਾਂ ਪਾਸਿਆਂ ਤੋਂ ਆਵਾਜਾਈ ਰੋਕ ਦਿੱਤੀ, ਜਿਸ ਕਾਰਨ ਕੁਝ ਹੀ ਸਮੇਂ ਵਿੱਚ ਹਾਈਵੇਅ ‘ਤੇ ਕਰੀਬ 10 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਖੇੜਕੀ ਦੌਲਾ ਤੋਂ ਲੈ ਕੇ ਰਾਜੀਵ ਚੌਕ ਤੱਕ ਦਿੱਲੀ ਤੋਂ ਜੈਪੁਰ ਜਾਣ ਵਾਲੇ ਰਸਤੇ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।

Real Estate