Viral Video: ਕਰਨਾਟਕ ਦਾ DGP ਮੁਅੱਤਲ

ਕਰਨਾਟਕ ਸਰਕਾਰ ਨੇ ਡੀਜੀਪੀ (ਸਿਵਲ ਰਾਈਟਸ ਐਨਫੋਰਸਮੈਂਟ) ਕੇ. ਰਾਮਚੰਦਰਨ ਰਾਓ ਨੂੰ ਆਪਣੇ ਦਫ਼ਤਰ ਅੰਦਰ ਇੱਕ ਔਰਤ ਨਾਲ ਅਣਉਚਿਤ ਵਿਹਾਰ ਕਰਦਿਆਂ ਦਾ ਇਕ ਵੀਡੀਓ ਵਾਇਰਲ ਹੋਣ ਮਗਰੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮੁੱਖ ਮੁੱਖ ਮੰਤਰੀ ਸਿੱਧਰਮਈਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਇਹ ਉੱਚ ਪੁਲੀਸ ਅਧਿਕਾਰੀ ਹਰਸ਼ਵਰਧਿਨੀ ਰਾਣਿਆ ਉਰਫ ਰਾਣਿਆ ਰਾਓ ਦਾ ਮਤਰੇਆ ਪਿਤਾ ਹੈ, ਜਿਸ ਨੂੰ ਸੋਨੇ ਦੀ ਤਸਕਰੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਸਮੇਂ ਬੰਗਲੁਰੂ ਸੈਂਟਰਲ ਜੇਲ੍ਹ ਵਿੱਚ ਬੰਦ ਹੈ।

Total Views: 65 ,
Real Estate