ਦੱਖਣੀ ਸਪੇਨ ਵਿੱਚ ਐਤਵਾਰ ਨੂੰ ਤੇਜ਼ ਰਫ਼ਤਾਰ ਰੇਲਗੱਡੀ ਲੀਹੋਂ ਲੱਥਣ ਮਗਰੋਂ ਉਲਟ ਦਿਸ਼ਾ ਵਿੱਚ ਪਟੜੀ ‘ਤੇ ਚੜ੍ਹ ਗਈ ਅਤੇ ਸਾਹਮਣਿਓਂ ਆ ਰਹੀ ਰੇਲਗੱਡੀ ਨਾਲ ਟਕਰਾ ਗਈ। ਹਾਦਸੇ ਵਿਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਜਦੋਂਕਿ ਦਰਜਨਾਂ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ।ਰੇਲ ਆਪਰੇਟਰ ਅਦੀਫ ਅਨੁਸਾਰ ਮਲਾਗਾ ਅਤੇ ਮੈਡਰਿਡ ਵਿਚਕਾਰ ਲਗਪਗ 300 ਯਾਤਰੀਆਂ ਨੂੰ ਲੈ ਕੇ ਜਾ ਰਹੀ ਰੇਲਗੱਡੀ ਦਾ ਆਖਰੀ ਹਿੱਸਾ ਸਥਾਨਕ ਸਮੇਂ ਅਨੁਸਾਰ ਸ਼ਾਮ 7:45 ਵਜੇ ਕੋਰਡੋਬਾ ਨੇੜੇ ਲੀਹੋਂ ਲੱਥ ਗਿਆ ਅਤੇ ਮੈਡਰਿਡ ਤੋਂ ਦੱਖਣੀ ਸਪੈਨਿਸ਼ ਸ਼ਹਿਰ ਹੁਏਲਵਾ ਜਾ ਰਹੀ ਲਗਪਗ 200 ਯਾਤਰੀਆਂ ਵਾਲੀ ਰੇਲਗੱਡੀ ਨਾਲ ਟਕਰਾ ਗਿਆ।
Total Views: 78 ,
Real Estate



















