ਪੰਜਾਬ ਵਿੱਚ ਰਿਸ਼ਵਤ ਖੋਰੀ ਘਟੀ-ਕੁਲਤਾਰ ਸਿੰਘ ਸੰਧਵਾਂ

ਸਪੀਕਰ ਨੇ ਦਿੱਤਾ ਪੱਤਰਕਾਰਾਂ ਦੀਆਂ ਸਮੱਸਿਆਵਾਂ ਦਾ ਛੇਤੀ ਹੱਲ ਕਰਨ ਦਾ ਭਰੋਸਾ 
ਬਠਿੰਡਾ,17 ਜਨਵਰੀ(ਪਰਮਿੰਦਰ ਸਿੰਘ ਸਿੱਧੂ)- ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਪੰਜਾਬ ਵਿੱਚ ਰਿਸ਼ਵਤ ਵੱਡੇ ਪੱਧਰ ਤੇ ਘੱਟ ਹੋਈ ਸਰਕਾਰ ਰਿਸ਼ਵਤ ਖੋਰਾ ਦੇ ਖਿਲਾਫ ਜੀਰੋ ਟੋਲਰੈਂਸ ਨੀਤੀ ਅਪਣਾ ਰਹੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨੇੜਲੇ ਪਿੰਡ ਪੂਹਲਾ ਵਿਖੇ ਸੀਨੀਅਰ ਪੱਤਰਕਾਰ ਸੁਖਨੈਬ ਸਿੰਘ ਸਿੱਧੂ, ਸਟੇਟ ਕਮੇਟੀ ਮੈਂਬਰ ਪੰਜਾਬ ਐਂਡ ਚੰਡੀਗੜ੍ਹ ਅਤੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਨੈਸ਼ਨਲ ਕੌਂਸਲ ਮੈਂਬਰ ਦੇ ਗ੍ਰਹਿ ਵਿਖੇ ਇੱਕ ਨਿੱਜੀ ਮਿਲਣੀ ਦੌਰਾਨ ਕੀਤਾ l ਸਰਦਾਰ ਸੰਧਵਾ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਰਿਸ਼ਵਤ ਖੋਰੀ ਦੇ ਵਿਰੁੱਧ ਮੁਹਿੰਮ ਸਖਤੀ ਨਾਲ ਚੱਲ ਰਹੀ ਹੈ ਜਿਸ ਦੇ ਬਹੁਤ ਸਲਾਉਣ ਯੋਗ ਨਤੀਜੇ ਵੀ ਸਾਹਮਣੇ ਆਏ ਹਨ ਉਹਨਾਂ ਤਹਿਸੀਲਾਂ ਵਿੱਚ ਚਲਦੇ ਭਰਿਸ਼ਟਾਚਾਰ ਨੂੰ ਵੱਡੇ ਪੱਧਰ ਤੇ ਨੱਥ ਪਾਈ ਹੈ ਹੁਣ ਰਜਿਸਟਰੀਆਂ ਆਨਲਾਈਨ ਹੋਣ ਨਾਲ ਬਹੁਤ ਸਾਰਾ ਕੰਮ ਪਾਰਦਰਸ਼ੀ ਹੋਣ ਲੱਗਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜੇ ਕੋਈ ਤਰੁਟੀਆਂ ਹਨ ਤਾਂ ਉਹ ਵੀ ਦੂਰ ਕਰ ਲਈਆਂ ਜਾਣਗੀਆਂl ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਆਗੂਆਂ ਪਰਵਿੰਦਰ ਸਿੰਘ ਜੌੜਾ ਗੁਰਦਰਸ਼ਨ ਸਿੰਘ ,ਸੁਖਨੈਬ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨਾ, ਮਨਿੰਦਰ ਸਿੰਘ ਸਿੱਧੂ ਅਤੇ ਰਾਜਵਿੰਦਰ ਸਿੰਘ ਰੰਗੀਲਾ ਵੱਲੋਂ ਪੰਜਾਬ ਸਰਕਾਰ ਦੁਆਰਾ ਪੱਤਰਕਾਰਾਂ ਖਿਲਾਫ ਦਰਜ ਕੀਤੇ ਕੇਸਾਂ ਨੂੰ ਰੱਦ ਕਰਨ ਸਬੰਧੀ ਇੱਕ ਮੰਗ ਪੱਤਰ ਦਿੱਤਾ l ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲਾ ਬਠਿੰਡਾ ਦੇ ਪ੍ਰਧਾਨ ਸ੍ਰੀ ਪਰਵਿੰਦਰ ਸਿੰਘ ਜੌੜਾ ਨੇ ਸਪੀਕਰ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਵੀ ਪੱਤਰਕਾਰਾਂ ਖਿਲਾਫ ਇੰਨੇ ਮਾਮਲੇ ਦਰਜ ਨਹੀਂ ਹੋਏ ਸੀ ਜਿੰਨੇ ਹੁਣ ਹੋ ਰਹੇ ਹਨ ਕਿਉਂਕਿ ਪੱਤਰਕਾਰ ਜਿੱਥੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹਨ ਉੱਥੇ ਸਮੇਂ ਸਮੇਂ ਤੇ ਆਲੋਚਨਾ ਵੀ ਕਰਦੇ ਰਹਿੰਦੇ ਹਨ, ਇਸ ਕਰਕੇ ਮੁਕਦਮੇ ਪੱਤਰਕਾਰਾਂ ਉੱਪਰ ਕਰਨੇ ਜਾਇਜ਼ ਨਹੀਂ ਜਿਸ ਬਾਰੇ ਸ੍ਰੀ ਸੰਧਵਾਂ ਨੇ ਭਰੋਸਾ ਦਿੱਤਾ ਕਿ ਉਹ ਇਹਨਾਂ ਮਾਮਲਿਆਂ ਦਾ ਪਤਾ ਕਰਵਾ ਕੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਕੋਸ਼ਿਸ਼ ਕਰਨਗੇ l ਪਿੰਡ ਪੂਹਲਾ ਦੀ ਸਰਪੰਚ ਸੁਮਨਪ੍ਰੀਤ ਕੌਰ ਨੇ ਪਿੰਡ ਦੇ ਛੱਪੜਾਂ ਦੇ ਵਿੱਚੋਂ ਗੰਦੇ ਪਾਣੀ ਦੇ ਨਿਕਾਸ ਵਾਸਤੇ ਸੀਚੇਵਾਲ ਮਾਡਲ ਅਤੇ ਨਹਿਰੀ ਕੋਠੀ ਦਾ ਪ੍ਰਬੰਧ ਗ੍ਰਾਮ ਪੰਚਾਇਤ ਨੂੰ ਦੇਣ ਦੀ ਮੰਗ ਕੀਤੀ ਜਿਸ ਬਾਰੇ ਬੋਲਦਿਆਂ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਇਹਨਾਂ ਦੋਵੇਂ ਮਾਮਲਿਆਂ ਦੀ ਪ੍ਰਪੋਜਲ ਬਣਾ ਕੇ ਭੇਜੀ ਜਾਵੇ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ l

Total Views: 53 ,
Real Estate