ਅਮਰੀਕੀ ਸੰਸਦ ਮੈਂਬਰ ਰੈਂਡੀ ਫਾਈਨ ਨੇ ਡੈਨਮਾਰਕ ਦੇ ਕਬਜ਼ੇ ਵਾਲੇ ਗ੍ਰੀਨਲੈਂਡ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਲਈ ਇਕ ਬਿਲ ਪੇਸ਼ ਕੀਤਾ ਹੈ। ਉਨ੍ਹਾਂ ਦੇ ਦਫਤਰ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਫਲੋਰਿਡਾ ਰਿਪਬਲਿਕਨ ਨੇ ਸੋਮਵਾਰ ਨੂੰ ‘ਗ੍ਰੀਨਲੈਂਡ ਅਨੇਕਸੇਸ਼ਨ ਐਂਡ ਸਟੇਟਹੁੱਡ ਐਕਟ’ ਪੇਸ਼ ਕੀਤਾ ਸੀ। ਬਿਲ ਅਨੁਸਾਰ, ਇਸ ਦਾ ਟੀਚਾ ‘ਗ੍ਰੀਨਲੈਂਡ ਸੂਬੇ ਦੇ ਰਲੇਵੇਂ ਅਤੇ ਬਾਅਦ ਵਿਚ ਦਾਖਲੇ’ ਨੂੰ ਸਮਰੱਥ ਬਣਾਉਣਾ ਹੈ। ਫਾਈਨ ਨੇ ਕਿਹਾ, ‘‘ਗ੍ਰੀਨਲੈਂਡ ਕੋਈ ਦੂਰ ਦੀ ਚੌਕੀ ਨਹੀਂ ਹੈ ਜਿਸ ਨੂੰ ਅਸੀਂ ਨਜ਼ਰਅੰਦਾਜ਼ ਕਰ ਸਕਦੇ ਹਾਂ – ਇਹ ਇਕ ਮਹੱਤਵਪੂਰਣ ਕੌਮੀ ਸੁਰੱਖਿਆ ਸੰਪਤੀ ਹੈ।
Total Views: 54 ,
Real Estate



















