ਕੈਨੇਡਾ: ਐਬਸਫੋਰਡ ’ਚ ਗੈਂਗਵਾਰ ਦੀ ਭੇਟ ਚੜਿਆ ਪੰਜਾਬੀ ਨੌਜਵਾਨ

ਲੋਅਰਮੇਨ ਲੈਂਡ ਸਥਿਤ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਸ਼ਹਿਰ ਐਬਸਫੋਰਡ ਵਿੱਚ ਗੋਲੀਆਂ ਨਾਲ ਮਾਰੇ ਗਏ ਨੌਜਵਾਨ ਦੀ ਪਹਿਚਾਣ ਨਵਪ੍ਰੀਤ ਸਿੰਘ ਧਾਲੀਵਾਲ ਵਜੋਂ ਹੋਈ ਹੈ। ਹਾਲਾਂਕਿ ਪੁਲੀਸ ਨੇ ਅਜੇ ਵੀ ਉਸ ਦੀ ਪਛਾਣ ਜਨਤਕ ਨਹੀਂ ਕੀਤੀ, ਜਾਣਕਾਰਾਂ ਅਨੁਸਾਰ ਬਾਅਦ ਦੁਪਹਿਰ ਉਸ ਨੂੰ ਬਲੂ ਰਿੱਜ ਅਤੇ ਸਿਸਕਨ ਡਰਾਇਵ ਨੇੜੇ ਗੋਲੀਆਂ ਮਾਰੀਆਂ ਗਈਆਂ ਸਨ।ਕਾਰ ’ਤੇ ਆਏ ਮੁਲਜਮ ਉਸ ਨੂੰ ਕਈ ਗੋਲੀਆਂ ਮਾਰਕੇ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲੀਸ ਅਤੇ ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਦਮ ਤੋੜ ਚੁੱਕਾ ਸੀ। ਪੁਲੀਸ ਬੁਲਾਰੇ ਪਾਲ ਵਾਕਰ ਅਨੁਸਾਰ ਮੁਢਲੇ ਸੰਕੇਤਾਂ ਤੋਂ ਜਾਪਦਾ ਹੈ ਕਿ ਮਿਥ ਕੇ ਕੀਤਾ ਗਿਆ ਇਹ ਕਤਲ ਗੈਂਗਵਾਰ ਦਾ ਨਤੀਜਾ ਹੈ।

Total Views: 3 ,
Real Estate