ਕੈਨੇਡਾ: 10,53,000 ਭਾਰਤੀਆਂ ਦੇ ਵਰਕ ਪਰਮਿਟ ਹੋਏ ਖ਼ਤਮ, 6 ਲੱਖ ਤੋਂ ਵੱਧ ਪੰਜਾਬੀ!

ਆਈ.ਆਰ.ਸੀ.ਸੀ. ਵਿਭਾਗ ਦੇ ਹਵਾਲੇ ਨਾਲ ਟੋਰਾਂਟੋ ਤੋਂ ਛਪੀ ਖ਼ਬਰ ਮੁਤਾਬਕ ਬੀਤੇ ਸਾਲ 2025 ਦੌਰਾਨ 10,53,000 ਭਾਰਤੀਆਂ ਦੇ ਵਰਕ ਪਰਮਿਟ ਖ਼ਤਮ ਹੋ ਗਏ ਸਨ ਅਤੇ 2026 ਵਿਚ 9,27,000 ਹੋਰ ਵਰਕ ਪਰਮਿਟ ਖ਼ਤਮ ਹੋ ਜਾਣਗੇ ਅਤੇ 20 ਲੱਖ ਭਾਰਤੀ ਗ਼ੈਰ ਕਾਨੂੰਨੀ ਤੌਰ ’ਤੇ ਰਹਿਣ ਵਾਲੇ ਹੋ ਜਾਣਗੇ। ਇਕ ਮੋਟੇ ਅੰਦਾਜ਼ੇ ਅਨੁਸਾਰ ਇਨ੍ਹਾਂ ਵਿਚੋਂ 50 ਤੋਂ 60 ਫ਼ੀ ਸਦੀ ਪੰਜਾਬੀ, ਹਰਿਆਣਵੀ ਤੇ ਦਿੱਲੀ ਦੇ ਹਨ।ਜਨਵਰੀ ਤੋਂ ਮਾਰਚ ਤਕ ਪਹਿਲੀ ਤਿਮਾਹੀ ਵਿਚ ਹੀ 3,15,000 ਵਰਕ ਪਰਮਿਟਾਂ ਦੀ ਮਿਆਦ ਖ਼ਤਮ ਹੋ ਰਹੀ ਹੈ ਜਦੋਂ ਕਿ 2025 ਦੀ ਆਖ਼ਰੀ ਤਿਮਾਹੀ ਵਿਚ ਕੇਵਲ 2,91,000 ਵੀਜ਼ੇ ਖ਼ਤਮ ਹੋਏ ਸਨ। ਇਮੀਗਰੇਸ਼ਨ ਦੇ ਮਾਹਰ ਇਹ ਵੀ ਦਸਦੇ ਹਨ ਕਿ ਕੈਨੇਡਾ ਵਿਚ ਜੂਨ ਜੁਲਾਈ ਤਕ ਬਿਨਾਂ ਕਾਗ਼ਜ਼ਾਂ ਜਾਂ ਦਸਤਾਵੇਜ਼ਾਂ ਦੇ ਗ਼ੈਰ ਕਾਨੂੰਨੀ ਢੰਗ ਨਾਲ ਕੈਨੇਡਾ ਵਿਚ ਰਹਿਣ ਵਾਲੇ 20 ਲੱਖ ਵਿਅਕਤੀ ਹੋਣਗੇ ਜਿਨ੍ਹਾਂ ਵਿਚੋਂ ਅੱਧ ਤੋਂ ਵੱਧ ਭਾਰਤੀ ਅਤੇ ਉਨ੍ਹਾਂ ਵਿਚੋਂ ਵੀ 60 ਫ਼ੀ ਸਦੀ ਪੰਜਾਬੀ ਹੋਣਗੇ।

Total Views: 14 ,
Real Estate