ਸਵਿਸ ਐਲਪਸ ਦੇ ਇਕ ਬਾਰ ਵਿਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਅੱਗ ਲੱਗਣ ਕਾਰਨ 40 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਪੰਜਾਹ ਤੋਂ ਜ਼ਿਆਦਾ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਹੈ। ਇਸ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।ਵੈਲੇਸ ਕੈਂਟਨ ਦੇ ਅਟਾਰਨੀ ਜਨਰਲ ਬੀਟਰਿਸ ਪਿਲੌਡ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਹਰ ਅਜੇ ਤਕ ਮਲਬੇ ਦੇ ਅੰਦਰ ਨਹੀਂ ਜਾ ਸਕੇ। ਇਥੋਂ ਦੇ ਕੌਂਸਲਰ ਮੈਥਿਆਸ ਰੇਨਾਰਡ ਅਨੁਸਾਰ ਜ਼ਖ਼ਮੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਖੇਤਰੀ ਹਸਪਤਾਲ ਵਿਚ ਇੰਟੈਂਸਿਵ ਕੇਅਰ ਯੂਨਿਟ ਅਤੇ ਅਪਰੇਸ਼ਨ ਥੀਏਟਰ ਜਲਦੀ ਹੀ ਪੂਰੀ ਸਮਰੱਥਾ ਨਾਲ ਭਰ ਗਿਆ।
Total Views: 47 ,
Real Estate



















