ਕੇਨੇਡਾ: ਬਲਜਿੰਦਰ ਸੇਖਾ ਨੂੰ ਸਦਮਾ ਪਿਤਾ ਸ.ਗੁਰਦੇਵ ਸਿੰਘ ਸੇਖਾ ਦਾ ਮੋਗਾ ਵਿੱਚ ਦੇਹਾਂਤ

ਟੋਰਾਂਟੋ-(ਪਰਮਿੰਦਰ ਸਿੰਘ ਨਥਾਣਾ) :ਕੈਨੇਡਾ ਦੇ ਰਹਿਣ ਵਾਲੇ ਪੰਜਾਬੀ ਕਲਾਕਾਰ ਤੇ ਮੀਡੀਆ ਸ਼ਖਸੀਅਤ ਬਲਜਿੰਦਰ ਸੇਖਾ ਦੇ ਪਿਤਾ ਸਰਦਾਰ ਗੁਰਦੇਵ ਸਿੰਘ ਸਰਾ (ਫੌਜੀ) ਅਚਾਨਕ ਮੋਗਾ ਵਿੱਚ ਸ਼ਦੀਵੀ ਵਿਛੋੜਾ ਦੇ ਗਏ । ਸਰਦਾਰ ਗੁਰਦੇਵ ਸਿੰਘ ਲੰਮਾ ਸਮਾਂ ਕੈਨੇਡਾ ਰਹਿਣ ਤੋ ਬਾਅਦ ਅੱਜ ਕੱਲ ਮੋਗਾ ਵਿਖੇ ਰਹਿ ਰਹੇ ਸਨ। ਉਹ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਛੋਟੇ ਭਰਾ ਤੇ ਪੰਜਾਬੀ ਕਹਾਣੀਕਾਰ,ਨਾਵਲਕਾਰ ਦਵਿੰਦਰ ਸੇਖਾ ਚਾਚਾ ਸਨ। ਉਹਨਾਂ ਦੇ ਦਿਹਾਂਤ ਤੇ ਕੈਨੇਡਾ ਦੀ ਕੇਂਦਰੀ ਮੰਤਰੀ ਰੂਬੀ ਸਹੋਤਾ, ਮਨਿੰਦਰ ਸਿੱਧੂ, ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਮੈਂਬਰ ਪਾਰਲੀਮੈਂਟ ਅਮਰਜੀਤ ਗਿੱਲ, ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ ਸਿੰਘ ਮੱਲ੍ਹੀ, ਸਾਬਕਾ ਕੇਂਦਰੀ ਮੰਤਰੀ ਅਮਰਜੀਤ ਸੋਹੀ ਅਤੇ ਓਨਟਾਰੀਓ ਦੇ ਮੰਤਰੀ ਪ੍ਰਬਮੀਤ ਸਰਕਾਰੀਆ , ਵਿਧਾਇਕ ਅਮਰਜੋਤ ਸੰਧੂ ,ਵਿਧਾਇਕ ਹਰਦੀਪ ਗਰੇਵਾਲ,ਬਰੈਂਪਟਨ ਦੇ ਮੇਅਰ ਪੈਟਿਰਕ ਬਰਾਊਨ , ਡਿਪਟੀ ਮੇਅਰ ਹਰਕੀਰਤ ਸਿੰਘ ਸਮੇਤ ਓਨਟਾਰੀਓ ਦੀਆਂ ਗੁਰਦੁਆਰਾ ਕਮੇਟੀਆਂ ਤੇ ਕਬੱਡੀ ਕਲੱਬਾ ਸਮੇਤ ਬਹੁਤ ਸਖਸੀਅਤਾਂ ਨੇ ਸੇਖਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।

Total Views: 43 ,
Real Estate