ਸਫ਼ਰ ਦੌਰਾਨ ਅਕਸਰ ਗੱਡੀਆਂ ਦੇ ਪਿੱਛੇ ਲਿਖੀਆਂ ਸਤਰਾਂ ਮਨ ਨੂੰ ਹੱਸਾਉਂਦੀਆਂ ਵੀ ਹਨ ਅਤੇ ਕਈ ਵਾਰ ਜੀਵਨ ਦੀ ਗਹਿਰੀ ਸੱਚਾਈਆਂ ਵੱਲ ਧਿਆਨ ਵੀ ਦਿਵਾਉਂਦੀਆਂ ਹਨ। ਹਾਲ ਹੀ ਵਿੱਚ ਇੱਕ ਬੱਸ ਤੇ ਲਿਖੀ ਲਾਈਨ — “ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ” — ਨੇ ਮੇਰੇ ਮਨ ਨੂੰ ਉਸ ਦਿਸ਼ਾ ਵੱਲ ਮੋੜ ਦਿੱਤਾ ਜਿੱਥੇ ਅੱਜਕਲ ਵਿਆਹਾਂ ਅਤੇ ਹੋਰ ਪ੍ਰੋਗਰਾਮ ਦੇ ਨਾਮ ’ਤੇ ਕੀਤੇ ਜਾਣ ਵਾਲੇ ਬੇਲੋੜੇ ਖਰਚੇ ਖੜ੍ਹੇ ਹਨ। ਦਿਖਾਵੇ ਦੀ ਦੌੜ ਵਿੱਚ ਕਈ ਪਰਿਵਾਰ ਆਪਣੀ ਹੈਸੀਅਤ ਤੋਂ ਵੱਧ ਖਰਚ ਕਰਦੇ ਹਨ। ਕੁੱਝ ਲੋਕ ਕਈ ਵਾਰ ਕਰਜ਼ੇ ਤੱਕ ਲੈ ਲੈਂਦੇ ਹਨ, ਅਤੇ ਫਿਰ ਸਾਲਾਂ ਤੱਕ ਉਸ ਕਰਜ਼ੇ ਦੇ ਬੋਝ ਹੇਠ ਦੱਬੇ ਰਹਿੰਦੇ ਹਨ।ਵਿਆਹ, ਜੋ ਖੁਸ਼ੀ ਦਾ ਇੱਕ ਸਧਾਰਣ ਸਮਾਂ ਹੋਣਾ ਚਾਹੀਦਾ ਹੈ, ਅਕਸਰ ਸ਼ਾਨੋ ਸ਼ੋਕਤ ਦੇ ਦਿਖਾਵੇ ਨੇ ਉਸਨੂੰ ਆਰਥਿਕ ਚਿੰਤਾ ਦੇ ਰੋਗ ਵਿੱਚ ਬਦਲ ਦਿੱਤਾ ਹੈ। ਇਸਦੇ ਉਲਟ, ਸਾਦੇ ਵਿਆਹ ਆਰਥਿਕ ਬੱਚਤ ਦੇ ਨਾਲ-ਨਾਲ ਮਨ ਦੀ ਸ਼ਾਂਤੀ ਵੀ ਦਿੰਦੇ ਹਨ, ਕਿਉਂਕਿ ਇਨ੍ਹਾਂ ਵਿੱਚ ਦਿਖਾਵਾ ਨਹੀਂ, ਸਗੋਂ ਰਿਸ਼ਤਿਆਂ ਦੀ ਸੱਚੀ ਖੁਸ਼ੀ ਹੁੰਦੀ ਹੈ।
ਸਮਾਜ ਲਈ ਵੀ ਇਹੋ ਰਸਤਾ ਵਧੀਆ ਹੈ ਕਿ ਅਸੀਂ ਰਸਮਾਂ ਦੀ ਅਸਲ ਭਾਵਨਾ ਨੂੰ ਸਮਝੀਏ ਅਤੇ ਦਿਖਾਵੇ ਦੀ ਲਗਾਤਾਰ ਦੌੜ ਤੋਂ ਜਿਨ੍ਹਾਂ ਹੋ ਸਕਦਾ ਬਚੀਏ।
ਸੋ ਕਈ ਵਾਰ ਇੱਕ ਸਧਾਰਣ ਲਾਈਨ ਵੀ ਸਾਨੂੰ ਸਹੀ ਦਿਸ਼ਾ ਵਿੱਚ ਸੋਚਣ ਲਈ ਪ੍ਰੇਰਨਾ ਦੇ ਸਕਦੀ ਹੈ।

8427791277
Total Views: 28 ,
Real Estate



















