ਅਮਰੀਕਾ ਵਿਚ ਪਿਛਲੇ 30 ਸਾਲ ਤੋਂ ਰਹਿ ਰਹੀ ਇੱਕ 60 ਸਾਲਾ ਪੰਜਾਬੀ ਮੂਲ ਦੀ ਔਰਤ ਨੂੰ ਗ੍ਰੀਨ ਕਾਰਡ ਇੰਟਰਵਿਊ ਦੌਰਾਨ ਹਿਰਾਸਤ ਵਿਚ ਲੈ ਲਿਆ ਗਿਆ। ਇਹ ਘਟਨਾ 1 ਦਸੰਬਰ ਨੂੰ ਵਾਪਰੀ, ਜਦੋਂ ਬਬਲਜੀਤ ਕੌਰ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦਫ਼ਤਰ ਪਹੁੰਚੀ ਸੀ। ਉਹ ਆਪਣੀ ਗ੍ਰੀਨ ਕਾਰਡ ਅਰਜ਼ੀ ਦੀ ਅੰਤਿਮ ਪ੍ਰਕਿਰਿਆ ਦੇ ਹਿੱਸੇ ਵਜੋਂ ਬਾਇਓਮੈਟ੍ਰਿਕ ਸਕੈਨ ਲਈ ਉੱਥੇ ਗਈ ਸੀ। ਬਬਲਜੀਤ ਦੀ ਧੀ ਜੋਤੀ ਨੇ ਕਿਹਾ ਕਿ ਉਸ ਦੀ ਮਾਂ ICE ਦਫ਼ਤਰ ਦੇ ਫਰੰਟ ਡੈਸਕ ‘ਤੇ ਖੜ੍ਹੀ ਸੀ ਉਦੋਂ ਕਈ ਸੰਘੀ ਏਜੰਟ ਅੰਦਰ ਆਏ। ਫਿਰ ਬਬਲੀ ਕੌਰ ਨੂੰ ਇੱਕ ਕਮਰੇ ਵਿੱਚ ਬੁਲਾਇਆ ਗਿਆ। ਉੱਥੇ, ਉਸ ਨੂੰ ਸੂਚਿਤ ਕੀਤਾ ਗਿਆ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਬਬਲਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਘੰਟਿਆਂ ਤੱਕ, ਪਰਿਵਾਰ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਸ ਨੂੰ ਕਿੱਥੇ ਲਿਜਾਇਆ ਗਿਆ ਹੈ। ਬਾਅਦ ਵਿੱਚ, ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੂੰ ਰਾਤੋ-ਰਾਤ ਐਡੇਲੈਂਟੋ ਹਿਰਾਸਤ ਕੇਂਦਰ ਭੇਜ ਦਿੱਤਾ ਗਿਆ ਸੀ। ਇਹ ਜਗ੍ਹਾ ਪਹਿਲਾਂ ਇੱਕ ਸੰਘੀ ਜੇਲ੍ਹ ਸੀ ਅਤੇ ਹੁਣ ਇੱਕ ICE ਨਜ਼ਰਬੰਦੀ ਕੇਂਦਰ ਹੈ। ਬਬਲੀ ਨੂੰ ਇਸ ਸਮੇਂ ਉੱਥੇ ਰੱਖਿਆ ਗਿਆ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਅਜੇ ਤੱਕ ਉਨ੍ਹਾਂ ਦੀ ਨਜ਼ਰਬੰਦੀ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ।ਬਬਲਜੀਤ ਕੌਰ 1994 ਤੋਂ ਅਮਰੀਕਾ ਵਿੱਚ ਰਹਿ ਰਹੀ ਹੈ। ਸ਼ੁਰੂ ਵਿੱਚ, ਉਸ ਦਾ ਪਰਿਵਾਰ ਕੈਲੀਫੋਰਨੀਆ ਦੇ ਲਾਗੁਨਾ ਬੀਚ ਵਿੱਚ ਰਹਿੰਦਾ ਸੀ। ਬਾਅਦ ਵਿੱਚ, ਕੰਮ ਦੇ ਕਾਰਨ, ਉਹ ਲੌਂਗ ਬੀਚ ਦੇ ਬੇਲਮੋਂਟ ਸ਼ੋਰ ਖੇਤਰ ਵਿੱਚ ਵਸ ਗਏ। ਬਬਲਜੀਤ ਦੇ ਤਿੰਨ ਬੱਚੇ ਹਨ। 34 ਸਾਲਾ ਵੱਡੀ ਧੀ ਜੋਤੀ ਕੋਲ DACA (ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼) ਦੇ ਤਹਿਤ ਕਾਨੂੰਨੀ ਪਰਮਿਟ ਹੈ। ਬਬਲਜੀਤ ਦਾ ਪੁੱਤਰ ਅਤੇ ਦੂਜੀ ਧੀ ਅਮਰੀਕੀ ਨਾਗਰਿਕ ਹਨ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਕੋਈ ਅਪਰਾਧਿਕ ਦੋਸ਼ ਨਹੀਂ ਹਨ।ਬਬਲੀ ਦੀ ਗ੍ਰੀਨ ਕਾਰਡ ਪਟੀਸ਼ਨ ਪਹਿਲਾਂ ਹੀ ਮਨਜ਼ੂਰ ਹੋ ਚੁੱਕੀ ਹੈ। ਇਹ ਪਟੀਸ਼ਨ ਉਸ ਦੀ ਧੀ, ਜੋ ਕਿ ਇੱਕ ਅਮਰੀਕੀ ਨਾਗਰਿਕ ਹੈ, ਅਤੇ ਉਸ ਦੇ ਪਤੀ, ਜਿਸ ਕੋਲ ਵੀ ਗ੍ਰੀਨ ਕਾਰਡ ਹੈ, ਦੁਆਰਾ ਦਾਇਰ ਕੀਤੀ ਗਈ ਸੀ।
ਗ੍ਰੀਨ ਕਾਰਡ ਇੰਟਰਵਿਊ ਦੌਰਾਨ ਅਮਰੀਕਾ ਵਿੱਚ ਪੰਜਾਬੀ ਔਰਤ ਗ੍ਰਿਫ਼ਤਾਰ
Total Views: 96 ,
Real Estate



















