Emergency Landing ਦੌਰਾਨ ਜਹਾਜ਼ Crash! 7 ਮੌਤਾਂ

ਮੈਕਸੀਕੋ ‘ਚ ਸੋਮਵਾਰ ਨੂੰ ਸੈਨ ਮਾਟੇਓ ਐਟੈਂਕੋ ਇਲਾਕੇ ਵਿੱਚ ਇੱਕ ਪ੍ਰਾਈਵੇਟ ਜਹਾਜ਼ ਐਮਰਜੈਂਸੀ ਲੈਂਡਿੰਗ ਦੌਰਾਨ ਕ੍ਰੈਸ਼ ਹੋ ਗਿਆ, ਜਿਸ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਾਇਲਟ ਜਹਾਜ਼ ਨੂੰ ਇੱਕ ਫੁੱਟਬਾਲ ਮੈਦਾਨ ‘ਤੇ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਇਸ ਦੌਰਾਨ ਉਹ ਨੇੜੇ ਦੀ ਇੱਕ ਇੰਡਸਟਰੀਅਲ ਬਿਲਡਿੰਗ ਦੀ ਲੋਹੇ ਦੀ ਛੱਤ ਨਾਲ ਜਾ ਟਕਰਾਇਆ। ਇਹ ਜਹਾਜ਼ ਮੈਕਸੀਕੋ ਦੇ ਪ੍ਰਸ਼ਾਂਤ ਤੱਟ ‘ਤੇ ਸਥਿਤ ਮਸ਼ਹੂਰ ਸ਼ਹਿਰ ਅਕਾਪੁਲਕੋ (Acapulco) ਤੋਂ ਉਡਾਣ ਭਰ ਕੇ ਆ ਰਿਹਾ ਸੀ। ਮੈਕਸੀਕੋ ਸਟੇਟ ਸਿਵਲ ਪ੍ਰੋਟੈਕਸ਼ਨ ਦੇ ਕੋਆਰਡੀਨੇਟਰ ਐਡਰੀਅਨ ਹਰਨਾਂਡੇਜ਼ ਨੇ ਦੱਸਿਆ ਕਿ ਫਲਾਈਟ ਵਿੱਚ ਕੁੱਲ 10 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 8 ਯਾਤਰੀ ਅਤੇ 2 ਕਰੂ ਮੈਂਬਰ (Crew Members) ਸ਼ਾਮਲ ਸਨ। ਹੁਣ ਤੱਕ ਮਲਬੇ ਵਿੱਚੋਂ 7 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਬਾਕੀ ਲੋਕਾਂ ਦੀ ਭਾਲ ਲਈ ਸਰਚ ਅਤੇ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹੈ।

Total Views: 49 ,
Real Estate