ਵਿਕਟੋਰੀਆ ‘ਚ ਪਾਣੀ ਵਿਚ ਡੁੱਬਣ ਕਾਰਨ ਸਿੱਖ ਬੱਚੇ ਦੀ ਮੌਤ

ਆਸਟਰੇਲੀਆ ਦੇ ਵਿਕਟੋਰੀਆ ਸੂਬੇ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਘਰ ਦੇ ਤਲਾਬ ਵਿਚ ਡੁੱਬਣ ਕਾਰਨ 8 ਸਾਲਾ ਪੰਜਾਬੀ ਬੱਚੇ ਦੀ ਦਰਦਨਾਕ ਮੌਤ ਹੋ ਗਈ। ਬੱਚੇ ਦੀ ਪਛਾਣ ਗੁਰਸ਼ਬਦ ਸਿੰਘ ਵਜੋਂ ਹੋਈ ਹੈ।ਇਹ ਘਟਨਾ ਵਿਕਟੋਰੀਆ ਸੂਬੇ ਦੇ ਸ਼ੈਪਰਟਨ ਨੇੜੇ ਕਿਆਲਾ ਇਲਾਕੇ ਵਿਚ ਸਥਿਤ ਇੱਕ ਨੁਮਾਇਸ਼ੀ ਘਰ ਵਿਚ ਐਤਵਾਰ ਸ਼ਾਮ ਨੂੰ ਵਾਪਰੀ। ਜਦੋਂ ਗੁਰਸ਼ਬਦ ਤਲਾਬ ਵਿਚ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਉਸ ਨੂੰ ਪੂਲ ਵਿੱਚੋਂ ਬਾਹਰ ਕੱਢਿਆ ਗਿਆ ਤੇ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਗੁਰਸ਼ਬਦ ਨੇ ਦਮ ਤੋੜ ਦਿੱਤਾ ਸੀ।

Total Views: 95 ,
Real Estate