ਮੇਘਾਲਿਆ ਦੇ ਆਕਾਸ਼ ਕੁਮਾਰ ਚੌਧਰੀ ਐਤਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿਰੁਧ ਰਣਜੀ ਟਰਾਫੀ ਪਲੇਟ ਗਰੁੱਪ ਮੈਚ ਦੌਰਾਨ ਪਹਿਲੀ ਸ਼੍ਰੇਣੀ ਕ੍ਰਿਕਟ ’ਚ ਲਗਾਤਾਰ ਅੱਠ ਛੱਕੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।8ਵੇਂ ਨੰਬਰ ਉਤੇ ਬੱਲੇਬਾਜ਼ੀ ਕਰਦੇ ਹੋਏ 25 ਸਾਲ ਦੇ ਚੌਧਰੀ ਨੇ ਇੱਥੇ ਸੀ.ਕੇ. ਪਿਠਾਵਾਲਾ ਮੈਦਾਨ ’ਚ ਮੈਚ ਦੇ ਦੂਜੇ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ 14 ਗੇਂਦਾਂ ਉਤੇ 50 ਦੌੜਾਂ ਬਣਾ ਕੇ ਅਜੇਤੂ ਰਹੇ, ਜਿਸ ਨਾਲ ਮੇਘਾਲਿਆ ਨੇ ਅਪਣੀ ਪਹਿਲੀ ਪਾਰੀ ਨੂੰ 6 ਵਿਕਟਾਂ ਉਤੇ 628 ਦੌੜਾਂ ਬਣਾ ਕੇ ਐਲਾਨ ਕੀਤਾ।ਚੌਧਰੀ ਨੇ ਪਹਿਲੇ ਦਰਜੇ ਦੀ ਕ੍ਰਿਕਟ ਵਿਚ ਸੱਭ ਤੋਂ ਤੇਜ਼ ਅਰਧ ਸੈਂਕੜੇ ਦਾ ਪਿਛਲਾ ਰੀਕਾਰਡ ਤੋੜ ਦਿਤਾ, ਜੋ ਕਿ ਲੈਸਟਰਸ਼ਾਇਰ ਦੇ ਵੇਨ ਵ੍ਹਾਈਟ ਨੇ 2012 ਵਿਚ ਐਸੈਕਸ ਦੇ ਵਿਰੁਧ 12 ਗੇਂਦਾਂ ਵਿਚ ਬਣਾਇਆ ਸੀ।
Total Views: 112 ,
Real Estate



















