SC ਕਮਿਸ਼ਨ ਵੱਲੋਂ DC ਤਰਨ ਤਾਰਨ ਨੂੰ ਤਲਬ ਕਰਨ ਤੇ ਚੋਣ ਕਮਿਸ਼ਨ ਖਫ਼ਾ;ਹੁਕਮ ਵਾਪਸ ਲੈਣ ਲਈ ਕਿਹਾ

Jasbir Singh Garhi
SC Commission Chairman

ਪੰਜਾਬ ਰਾਜ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਵੱਲੋਂ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਦੌਰਾਨ ਦੋ ਮੁੱਖ ਚੋਣ ਅਧਿਕਾਰੀਆਂ ਨੂੰ ਚੰਡੀਗੜ੍ਹ ਤਲਬ ਕਰਨ ਦੇ ਕਦਮ ’ਤੇ ਤੀਖੀ ਪ੍ਰਤੀਕਿਰਿਆ ਦਿੰਦੇ ਹੋਏ, ਪੰਜਾਬ ਦੇ CEO (ਸੀਈਓ) ਨੇ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਸ ਆਦੇਸ਼ ’ਤੇ ਐਤਰਾਜ਼ ਜਤਾਇਆ ਹੈ ਅਤੇ ਇਸਨੂੰ ਚੋਣ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਕਰਾਰ ਦਿੱਤਾ ਹੈ।ਸੀ ਈ ਓ ਵੱਲੋਂ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਚੇਅਰਮੈਨ ਨੂੰ ਲਿਖੀ ਚਿੱਠੀ ਵਿੱਚ 4 ਨਵੰਬਰ 2025 ਨੂੰ ਜਾਰੀ ਕੀਤੇ ਪੱਤਰ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿੱਚ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਤਰਨ ਤਾਰਨ ਅਤੇ ਜ਼ਿਲ੍ਹਾ ਚੋਣ ਅਫ਼ਸਰ (ਡੀਈਓ)-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਚੰਡੀਗੜ੍ਹ ਹਾਜ਼ਰ ਹੋਣ ਲਈ ਕਿਹਾ ਗਿਆ ਸੀ।ਭਾਰਤ ਦੇ ਸੰਵਿਧਾਨ ਦੇ ਆਰਟੀਕਲ 324 ਦਾ ਹਵਾਲਾ ਦਿੰਦੇ ਹੋਏ ਸੀਈਓ ਦਫ਼ਤਰ ਨੇ ਯਾਦ ਦਿਵਾਇਆ ਕਿ ਪਾਰਲੀਮੈਂਟ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਸਾਰੀਆਂ ਚੋਣਾਂ ਦੀ ਨਿਗਰਾਨੀ , ਦਿਸ਼ਾ ਅਤੇ ਨਿਯੰਤਰਣ ਕੇਵਲ ਭਾਰਤ ਚੋਣ ਕਮਿਸ਼ਨ (ਈਸੀਆਈ) ਦੇ ਅਧੀਨ ਹੈ।

Total Views: 119 ,
Real Estate