ਭਾਰਤ ਇਸ ਦੇਸ਼ ਨੂੰ ਵੇਚੇਗਾ BrahMos Missile

ਭਾਰਤ ਆਪਣੀਆਂ ਫੌਜੀ ਸਮਰੱਥਾਵਾਂਨੂੰ ਵਧਾਉਣ ਦੇ ਨਾਲ-ਨਾਲ ਰੱਖਿਆ ਨਿਰਯਾਤ ਦੇ ਖੇਤਰ ਵਿੱਚ ਵੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਫਿਲੀਪੀਨਜ਼ (Philippines) ਤੋਂ ਬਾਅਦ, ਹੁਣ ਭਾਰਤ ਇੱਕ ਹੋਰ ਪ੍ਰਮੁੱਖ ਏਸ਼ੀਆਈ ਦੇਸ਼ ਇੰਡੋਨੇਸ਼ੀਆ (Indonesia) ਨੂੰ ਆਪਣੀ ਸਭ ਤੋਂ ਘਾਤਕ ਬ੍ਰਹਮੋਸ (BrahMos) ਸੁਪਰਸੋਨਿਕ ਕਰੂਜ਼ ਮਿਜ਼ਾਈਲ ਵੇਚਣ ਦੇ ਬੇਹੱਦ ਕਰੀਬ ਪਹੁੰਚ ਗਿਆ ਹੈ। ਸੂਤਰਾਂ ਮੁਤਾਬਕ, ਇਕਰਾਰਨਾਮੇ  ‘ਤੇ ਹਸਤਾਖਰ ਕਰਨ ਲਈ ਹੁਣ ਰੂਸੀ ਪੱਖ ਦੀ ਪ੍ਰਵਾਨਗੀ ਦੀ ਲੋੜ ਹੈ। (ਕਿਉਂਕਿ ਬ੍ਰਹਮੋਸ ਮਿਜ਼ਾਈਲ (BrahMos Missile) ਭਾਰਤ ਅਤੇ ਰੂਸ ਦਾ ਇੱਕ ਸੰਯੁਕਤ ਉੱਦਮ ਹੈ, ਇਸ ਲਈ ਇਸਨੂੰ ਕਿਸੇ ਤੀਜੇ ਦੇਸ਼ ਨੂੰ ਵੇਚਣ ਲਈ ਰੂਸ ਦੀ ਸਹਿਮਤੀ ਜ਼ਰੂਰੀ ਹੈ)।

Total Views: 141 ,
Real Estate