ਮੋਹਾਲੀ: ਆਤਿਸ਼ਬਾਜ਼ੀ ਕਾਰਨ ਪੈਲੇਸ ਵਿੱਚ ਲੱਗੀ ਅੱਗ

ਮੋਹਾਲੀ ਦੇ ਜ਼ੀਰਕਪੁਰ-ਪੰਚਕੂਲਾ ਰੋਡ ‘ਤੇ ਸਥਿਤ ਔਰਾ ਗਾਰਡਨ ਪੈਲੇਸ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਆਤਿਸ਼ਬਾਜ਼ੀ ਦੀਆਂ ਚੰਗਿਆੜੀਆਂ ਕਾਰਨ ਵੱਡਾ ਅੱਗ ਦਾ ਹਾਦਸਾ ਵਾਪਰ ਗਿਆ। ਅੱਗ ਇੰਨੀ ਤੇਜ਼ ਸੀ ਕਿ ਪੈਲੇਸ ਵਿੱਚ ਸਿਲੰਡਰ ਫਟਣ ਦੀਆਂ ਆਵਾਜ਼ਾਂ ਆਈਆਂ। ਅੱਗ ਦੀਆਂ ਲਪਟਾਂ ਕਈ ਫੁੱਟ ਉੱਚੀਆਂ ਸਨ, ਜਿਨ੍ਹਾਂ ਨੇ ਪੈਲੇਸ ਦੀ ਸਜਾਵਟ ਅਤੇ ਹੋਰ ਸਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Total Views: 168 ,
Real Estate